ਧਰਮਿੰਦਰ ਨੇ ਆਪਣੇ ਪੁੱਤ ‘SUNNY DEOL’ ਨੂੰ ਦਿੱਤੀ ਭਗਵੰਤ ਮਾਨ ਤੋਂ ਸਿੱਖਣ ਦੀ ਸਲਾਹ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਟਵੀਟ ਕਰਕੇ ਆਪਣੇ ਪੁੱਤ ਸੰਨੀ ਦਿਓਲ ਨੂੰ ਇੱਕ ਨਸੀਹਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੂੰ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਕੋਲੋਂ ਕੁੱਝ ਸਿੱਖਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਹਾਲ ਹੀ ਹੋਈਆਂ ਲੋਕ ਸਭਾ ਚੋਣਾਂ 'ਚ ਸੰਨੀ ਦਿਓਲ ਦੀ ਜਿੱਤ ਹੋਈ ਅਤੇ ਉਸ ਨੂੰ ਗੁਰਦਾਸਪੁਰ ਤੋਂ ਸਾਂਸਦ ਚੁਣਿਆ ਗਿਆ ਸੀ ਪਰ ਸਾਂਸਦ ਬਣਨ ਤੋਂ ਬਾਅਦ ਸੰਨੀ ਦਿਓਲ ਨੇ ਆਪਣਾ ਥਾਂ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨੁਮਾਇੰਦਾ ਬਣਾ ਕੇ ਲੋਕਾਂ ਦੀ ਕਚਿਹਰੀ 'ਚ ਦੇ ਦਿੱਤਾ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਤੇ ਨਿੱਖੀ ਪ੍ਰਤੀਕਿਰਿਆ ਕੀਤੀ ਜਾ ਰਹੀ ਹੈ। ਸ਼ਾਇਦ ਇਹੀ ਕਾਰਨ ਹੋ ਸਕਦਾ ਹੈ ਕਿ ਬਾਲੀਵੁੱਡ ਦੇ ਹੀਮੈਨ ਨੇ ਆਪਣੇ ਪੁੱਤ ਨੂੰ ਭਗਵੰਤ ਮਾਨ ਕੋਲੋਂ ਸਿੱਖਣ ਦੀ ਨਸੀਹਤ ਦਿੱਤੀ ਹੈ।

More News

NRI Post
..
NRI Post
..
NRI Post
..