ਲੰਗੂਰ ਨੇ ਪਾਈਆਂ ਥਾਣੇ ਵਿੱਚ ਧੂਮਾਂ

by mediateam


 ਮੱਧ ਪ੍ਰਦੇਸ਼ (ਐਨ .ਆਰ .ਆਈ ): ਮੱਧ ਪ੍ਰਦੇਸ਼ ਦੇ ਬੈਤੂਲ ਵਿੱਚ ਲੰਗੁਰ  ਨੇ ਪੁਲਿਸ ਦੀ ਹਵਾ ਖਰਾਬ ਕਰ ਦਿੱਤੀ ਹੈ। ਇਸ ਲੰਗੁਰ ਨੇ ਪਿਛਲੇ 10 ਦਿਨਾਂ ਵਿਚ ਪੁਲਿਸ ਸਟਾਫ ਦੀ ਜ਼ਿੰਦਗੀ ਬਦਲ ਦਿੱਤੀ ਹੈ. ਲੰਗੁਰ ਵਾਰ-ਵਾਰ ਥਾਣੇ ਵਿਚ ਦਾਖਲ ਹੁੰਦਾ ਹੈ  ਅਤੇ ਬੈਂਚਾਂ ਤੇ ਬੈਠ ਜਾਂਦਾ, ਕਈ ਵਾਰ ਇਹ ਮੇਜ਼ ਨੂੰ ਧਮਕ ਵੀ ਪਾਉਂਦਾ ਹੈ |

ਓਦੋ ਤਾ ਹੱਦ ਹੀ ਹੋ ਗਈ ਜਦੋ  ਇਹ ਲੰਗਰ ਪੁਲਿਸ ਵਾਲਿਆਂ ਦੇ ਨਾਲ  ਮੋਟਰ ਸਾਈਕਲ 'ਤੇ ਬੈਠ ਗਿਆ . ਓਹਨਾ ਨੇ ਦਸਿਆ ਕਿ ਇਹ ਲੰਗੂਰ ਸਾਡੇ  ਕੰਨ ਖਿੱਚਣ ਲੱਗ ਪੈਂਦਾ ਹੈ। ਤੁਸੀਂ ਤਸਵੀਰਾਂ ਵਿਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ  ਇਹ ਲੰਗੂਰ ਇਕ ਪੁਲਿਸ ਵਾਲੇ ਦੇ ਕੰਨ  ਮਰੋੜ ਰਿਹਾ ਹੈ   ਇਸ ਲੰਗਰ ਕਾਰਨ ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰਨਾ ਪੈਂਦਾ ਹੈ |  

ਸਿਰਫ ਪੁਲਿਸ ਹੀ ਨਹੀਂ, ਸ਼ਹਿਰ ਦੇ ਇਸ ਲੰਗੁਰ   ਨੇ ਲੋਕਾਂ ਨੂੰ  ਵੀ  ਖੂਬ ਪ੍ਰੇਸ਼ਾਨ  ਕੀਤਾ ਹੈ। ਇਸ ਤੋਂ ਤੰਗ ਆ ਕੇ, ਪੁਲਿਸ ਮੁਲਾਜ਼ਮਾਂ ਨੇ ਵਨ  ਵਿਭਾਗ ਦੀ ਮਦਦ ਲਈ ਅਤੇ ਇਸ ਲੰਗੁਰ ਨੂੰ ਇੱਕ ਜਾਲ ਚ ਫੜ ਲਿਆ ਅਤੇ ਫਿਰ ਇਸਨੂੰ ਇੱਕ ਪਿੰਜਰੇ ਵਿੱਚ ਪਾ ਦਿੱਤਾ ਅਤੇ ਇਸਨੂੰ ਨਜ਼ਦੀਕੀ ਮੋਆਦ ਦੇ ਜੰਗਲ ਵਿੱਚ ਛੱਡ ਦਿੱਤਾ।


ਪੁਲਿਸ ਦਾ ਕਹਿਣਾ ਹੈ ਕਿ ਲੰਗੁਰ  ਥਾਣੇ ਆਉਣ ਤੋਂ ਬਾਅਦ  ਸਾਨੂ ਕਾਫੀ ਪ੍ਰੇਸ਼ਾਨ ਕਰ ਰਿਹਾ ਸੀ । ਦਸ ਤੋਂ ਪੰਦਰਾਂ ਦਿਨਾਂ ਤੱਕ ਥਾਣੇ ਦਾ ਪੂਰਾ ਸਟਾਫ ਅਤੇ ਆਸ ਪਾਸ ਦੇ ਲੋਕ ਕਾਫੀ ਪ੍ਰੇਸ਼ਾਨ ਸਨ। ਫਿਰ ਵੰਨ  ਵਿਭਾਗ ਦੀ ਮਦਦ ਨਾਲ ਇਸ ਨੂੰ ਕਾਬੂ ਕਰਕੇ ਜੰਗਲ ਵਿਚ ਛੱਡ ਦਿੱਤਾ ਗਿਆ। 

ਰੇਂਜਰ ਅਮਲਾ ਆਰ ਐਸ ਉਇਕੇ ਦਾ ਕਹਿਣਾ ਹੈ ਕਿ ਲੰਗੂਰ  ਕਾਰਨ ਲੋਕ ਅਤੇ ਪੁਲਿਸ ਘਬਰਾ ਗਏ ਸਨ। ਹਾਲਾਂਕਿ, ਲੰਗੂਰ  ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ. ਪੁਲਿਸ ਨੂੰ ਕੰਮ ਕਰਨ ਚ ' ਕਾਫੀ ਪ੍ਰੇਸ਼ਾਨੀ ਹੋਣ ਲਗ ਗਯੀ ਸੀ । ਫਿਲਹਾਲ ਲੰਗੂਰ ਨੂੰ ਫੜ ਲਿਆ ਗਿਆ ਹੈ ਤੇ ਜੰਗਲਾਂ ਵਿਚ ਛੱਡ ਦਿੱਤੋ ਗਿਆ  ਹੈ    ਜਿਸ ਤੋਂ ਬਾਅਦ ਲੋਕਾਂ ਨੇ ਕਾਫ਼ੀ ਰਾਹਤ ਦਾ ਸਾਹ ਲਿਆ ਹੈ।

More News

NRI Post
..
NRI Post
..
NRI Post
..