ਕੀ ਕਾਲੀ ਵੇਈਂ ਦਾ ਪਾਣੀ ਪੀਣ ਨਾਲ CM ਮਾਨ ਹੋਏ ਬਿਮਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਹਸਪਤਾਲ 'ਚ ਦਾਖਿਲ ਹਨ। ਉਨ੍ਹਾਂ ਦੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹਾਲਾਂਕਿ cm ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡਾ ਦਾ ਕਹਿਣਾ ਹੈ ਉਨ੍ਹਾਂ ਦੇ ਪੇਟ 'ਚ ਇਨਫੈਕਸ਼ਨ ਹੋਈ ਹੈ।

ਜਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ 'ਚ ਕਾਲੀ ਵੇਈਂ ਤੋਂ CM ਮਾਨ ਤੇ ਸੰਚ ਸੀਂਚੇਵਾਲਾ ਤੇ ਪਾਣੀ ਪੀਤਾ ਸੀ। ਉਸ ਤੋਂ ਬਾਅਦ ਹੀ cm ਮਾਨ ਦੀ ਸਿਹਤ ਖਰਾਬ ਹੋ ਗਈ ਸੀ। ਦੱਸ ਦਈਏ ਕਿ ਸੀਂਚੇਵਾਲਾ ਨੇ ਕਿਹਾ ਕਿ ਕਾਲੀ ਵੇਈਂ ਦਾ ਪਾਣੀ ਸਾਫ਼ ਹੈ। ਪਹਿਲਾ ਮੈਂ ਪਾਣੀ ਪੀਤਾ ਸੀ। ਉਨ੍ਹਾਂ ਨੇ ਕਿਹਾ ਮੈਂ ਨਹੀਂ cm ਮਾਨ ਨੂੰ ਪਾਣੀ ਪੀਣ ਲਈ ਕਿਹਾ ਸੀ ਸਗੋਂ ਸਾਫ਼ ਪਾਣੀ ਦੇਖ ਕੇ ਉਨ੍ਹਾਂ ਨੇ ਆਪ ਪਾਣੀ ਪੀਤਾ ਸੀ ।