ਚੰਡੀਗ੍ਹੜ (ਵਿਕਰਮ ਸਹਿਜਪਾਲ) : ਪੁਲਵਾਮਾ 'ਚ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਜਿੱਥੇ ਆਮ ਲੋਕਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਕੋਈ ਨਾ ਕੋਈ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਹੀ ਫਿਲਮੀ ਸਿਤਾਰੇ ਵੀ ਸ਼ਹੀਦਾਂ ਦੇ ਪਰਿਵਾਰਾਂ ਲਈ ਅੱਗੇ ਆ ਰਹੇ ਹਨ। ਪਾਲੀਵੁੱਡ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੱਡੀ ਰਕਮ ਦੀ ਮਾਲੀ ਮਦਦ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਦੇਣ ਦਾ ਐਲਾਨ ਕੀਤਾ ਹੈ।
https://www.instagram.com/p/Bt8LRLdhjT6/?utm_source=ig_web_copy_link
ਇਸੇ ਹੀ ਲਿਸਟ 'ਚ ਹੁਣ ਬਾਦਸ਼ਾਹ ਦਾ ਨਾਂ ਵੀ ਆ ਗਿਆ ਹੈ। ਦੱਸ ਦਈਏ ਕਿ ਬਾਦਸ਼ਾਹ ਵੀ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਅੱਗੇ ਆਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਕਿਹਾ ਹੈ ''ਆਪਾਂ ਸਾਰਿਆਂ ਨੇ ਜੋਸ਼ 'ਚ ਬਹੁਤ ਵੀਡੀਓ ਅਤੇ ਤਸਵੀਰਾਂ ਪੋਸਟ ਕਰ ਲਈਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਦਾ ਸਹਾਰਾ ਬਣਨ ਦਾ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਪਏ ਜਵਾਨਾਂ ਦੀ ਮਦਦ ਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਮੈਂ ਕਰ ਸਕਦਾ ਹਾਂ ਕਰਾਂਗਾ, ਜਿੰਨ੍ਹਾਂ ਤੁਹਾਡੇ ਤੋਂ ਹੁੰਦਾ ਹੈ ਤੁਸੀਂ ਆਪਣਾ ਹਿੱਸਾ ਪਾਓ।

'' ਇਸ ਤੋਂ ਇਲਾਵਾ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਜੀਤ ਦੋਸਾਂਝ ਵੀ ਸ਼ਹੀਦ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਇਕ ਭਾਵੁਕ ਮੈਸੇਜ ਵੀ ਲਿਖਿਆ, ''ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਜਿੱਥੇ ਬਾਲੀਵੁੱਡ ਦੇ ਸਿਤਾਰੇ ਅੱਗੇ ਆ ਰਹੇ ਹਨ, ਉੱਥੇ ਹੀ ਪੰਜਾਬੀ ਇੰਡਸਟਰੀ ਵੱਲੋਂ ਵੀ ਮਦਦ ਦੇ ਹੱਥ ਵਧਾਏ ਜਾ ਰਹੇ ਹਨ।''



