ਹੋਲੀ ਖੇਡਦੇ ਬਿਲਡਿੰਗ ਦੇ ਪੰਜਵੇਂ ਫਲੋਰ ‘ਤੋਂ ਡਿੱਗਿਆ ਡਾਇਰੈਕਟਰ ਗਿਰੀਸ਼ ਮਲਿਕ ਦਾ ਬੇਟਾ, ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੋਲੀ ਦਾ ਤਿਉਹਾਰ ਕਈਆਂ ਦੇ ਘਰ ਖੁਸ਼ੀਆਂ ਲਿਆਇਆ ਤਾਂ ਕਿਤੇ ਮਾਤਮ ਪਸਰ ਗਿਆ। ਸੰਜੇ ਦੱਤ ਸਟਾਰਰ ਫਿਲਮ ਤੋਰਬਾਜ਼ ਦੇ ਡਾਇਰੈਕਟਰ ਗਿਰੀਸ਼ ਮਲਿਕ ਲਈ ਇਹ ਹੋਲੀ ਮਨਹੂਸ ਸਾਬਿਤ ਹੋਈ ਹੈ। ਉਨ੍ਹਾਂ ਹੋਲੀ ਦੇ ਦਿਨ 17 ਸਾਲਾ ਪੁੱਤਰ ਮਨਨ ਨੂੰ ਖੋ ਦਿੱਤਾ।

ਸੰਜੇ ਦੱਤ ਨੇ ਇਸ 'ਤੇ ਦੁੱਖ ਜਤਾਇਆ ਹੈ ਤੇ ਗਿਰੀਸ਼ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਜਾਣਕਾਰੀ ਅਨੁਸਾਰ ਮਨਨ ਹੋਲੀ ਖੋਡ ਕੇ ਵਾਪਸ ਘਰ ਆਇਆ ਸੀ। ਕੁਝ ਸਮੇਂ ਬਾਅਦ ਉਹ ਓਬਰਾਏ ਸਪ੍ਰਿੰਗਜ਼ ਸਥਿਤ ਆਪਣੀ ਬਿਲਡਿੰਗ ਦੇ ਪੰਜਵੇਂ ਫਲੋਰ ਤੋਂ ਡਿੱਗ ਪਿਆ। ਜਿਵੇਂ ਹੀ ਮਨਨ ਦੇ ਡਿੱਗਣ ਦਾ ਪਤਾ ਚੱਲਿਆ, ਉਸ ਨੂੰ ਫੌਰਨ ਹੀ ਕੋਕਿਲਾਬੇਨ ਅੰਬਾਨੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਉਸ ਨੇ ਦਮ ਤੋੜ ਦਿੱਤਾ ਸੀ।