ਘਿਣਾਉਣੀ ਵਾਰਦਾਤ! ਦਲਿਤ ਮਹਿਲਾ ਨੂੰ ਨਗਨ ਕਰਕੇ ਦਰਖੱਤ ਨਾਲ ਬੰਨ੍ਹ ਕੀਤੀ ਕੁੱਟਮਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਮਣੀਪੁਰ 'ਚ 2 ਮਹਿਲਾਵਾਂ ਨੂੰ ਨਗਨ ਕਰਕੇ ਪਰੇਡ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਉੱਥੇ ਹੀ ਹੁਣ ਝਾਰਖੰਡ ਦੇ ਗਿਰਿਡੀਹ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਦੇਰ ਰਾਤ ਇੱਕ ਦਲਿਤ ਮਹਿਲਾ ਨੂੰ ਨਗਨ ਕਰਕੇ ਦਰੱਖਤ ਨਾਲ ਬੰਨ੍ਹ ਉਸ ਨਾਲ ਕੁੱਟਮਾਰ ਕੀਤੀ ਗਈ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਬੁਰੀ ਤਰ੍ਹਾਂ ਜਖ਼ਮੀ ਹੋਈ ਮਹਿਲਾ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ।

ਪੀੜਤ ਮਹਿਲਾ ਨੇ ਬਿਆਨਾਂ 'ਚ ਦੱਸਿਆ ਕਿ ਦੇਰ ਰਾਤ ਕੁਝ ਵਿਅਕਤੀਆਂ ਤੇ ਮਹਿਲਾਵਾਂ ਵਲੋਂ ਉਸ ਦੇ ਘਰ ਆ ਕੇ ਜ਼ਬਰਦਸਤੀ ਕੱਪੜੇ ਖੋਲ੍ਹ ਕੇ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ ,ਜਿਸ ਤੋਂ ਬਾਅਦ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਮਹਿਲਾ ਬੇਹੋਸ਼ ਹੋ ਗਈ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਹਿਲਾ ਨੂੰ ਹਸਪਤਾਲ ਦਾਖ਼ਲ ਕਰਵਾਇਆ। ਦੱਸ ਦਈਏ ਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਕਤ ਮਹਿਲਾ ਦੇ ਨਾਜਾਇਜ਼ ਸਬੰਧ ਸੀ। ਸ਼ਾਇਦ ਇਸ ਕਰਕੇ ਲੋਕਾਂ ਵੱਲੋ ਉਸ ਨਾਲ ਅਜਿਹਾ ਕੀਤਾ ਗਿਆ ,ਹਾਲਾਂਕਿ ਪੀੜਤਾ ਵੱਲੋ ਅਜਿਹਾ ਕੁਝ ਵੀ ਨਹੀਂ ਦੱਸਿਆ ਗਿਆ ।