ਪਾਲਤੂ ਕੁੱਤਿਆਂ ਨੂੰ ਲੈ ਹੋਇਆ ਵਿਵਾਦ, ਚੱਲੀਆਂ ਗੋਲੀਆਂ, 2 ਮੌਤਾਂ , ਕਈ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਾਲਤੂ ਕੁੱਤਿਆਂ ਨੂੰ ਲੈ ਕੇ ਵਿਵਾਦ ਇਨ੍ਹਾਂ ਵੱਧ ਗਿਆ ਕਿ ਇੱਕ ਧਿਰ ਨੇ ਗੋਲੀਬਾਰੀ ਕਰ ਦਿੱਤੀ। ਦੱਸਿਆ ਜਾ ਰਿਹਾ ਬੈਂਕ 'ਚ ਤਾਇਨਾਤ ਇੱਕ ਸੁਰੱਖਿਆ ਗਾਰਡ ਨੇ ਛੱਤ 'ਤੇ ਚੜ੍ਹ ਕੇ ਆਪਣੀ ਲਾਇਸੈਂਸੀ ਰਾਈਫਲ ਨਾਲ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ । ਇਸ ਗੋਲੀਬਾਰੀ ਦੋਰਾਨ ਕਈ ਲੋਕ ਜਖ਼ਮੀ ਹੋ ਗਏ, ਜਿਨ੍ਹਾਂ 'ਚੋ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਜਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਪੁਲਿਸ ਦੇ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਾਜਪਾਲ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਵਾਉਣ ਲਈ ਨਿਕਲਿਆ ਸੀ ਪਰ ਇਸ ਦੌਰਾਨ ਉਸ ਦੇ ਕੁੱਤੇ ਦੀ ਗੁਆਂਢੀ ਦੇ ਪਾਲਤੂ ਕੁੱਤੇ ਨਾਲ ਲੜਾਈ ਹੋ ਗਈ। ਜਿੱਥੇ 2 ਕੁੱਤਿਆਂ ਨੂੰ ਵੱਖ ਕਰਨ ਨੂੰ ਲੈ ਕੇ ਰਾਜਪਾਲ ਤੇ ਗੁਆਂਢੀ ਵਿਚਾਲੇ ਵੀ ਲੜਾਈ ਹੋ ਗਈ ,ਇਸ ਤੋਂ ਬਾਅਦ ਰਾਜਪਾਲ ਨੇ ਆਪਣੀ ਲਾਇਸੈਂਸੀ ਰਾਈਫਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।