ਸਮਝੌਤਾ ਨਾ ਹੋਣ ਤਕ ਚੀਨ ਨਾਲ ਸਰਹੱਦੀ ਇਲਾਕਿਆਂ ‘ਚ ਜਾਰੀ ਰਹੇਗਾ ਵਿਵਾਦ : ਫ਼ੌਜ ਮੁਖੀ ਨਰਵਾਣੇ

by vikramsehajpal

ਦਿੱਲੀ (ਦੇਵ ਇੰਦਰਜੀਤ) : ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਤਕ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਸਮਝੌਤਾ ਨਹੀਂ ਹੋ ਜਾਂਦਾ, ਉਦੋਂ ਤਕ ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ’ਤੇ ਘਟਨਾਵਾਂ ਹੁੰਦੀਆਂ ਰਹਿਣਗੀਆਂ।

ਪੀਐੱਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਇਕ ਪ੍ਰੋਗਰਾਮ ’ਚ ਜਨਰਲ ਨਰਵਾਣੇ ਨੇ ਕਿਹਾ, ‘ਸਾਡੇ ਵਿਚਾਲੇ ਸਰਹੱਦ ਦਾ ਮੁੱਦਾ ਲੰਬਿਤ ਹੈ। ਕਿਸੇ ਵੀ ਤਰ੍ਹਾਂ ਦੀ ਹਿਮਾਕਤ ਹੋ ਸਕਦੀ ਹੈ ਅਤੇ ਅਸੀਂ ਉਸ ਨਾਲ ਨਜਿੱਠਣ ਲਈ ਫਿਰ ਤਿਆਰ ਹਾਂ ਜਿਵੇਂ ਕਿ ਅਸੀਂ ਅਤੀਤ ਵਿਚ ਦਿਖਾ ਚੁੱਕੇ ਹਾਂ।

ਅਜਿਹੀਆਂ ਘਟਨਾਵਾਂ ਉਦੋਂ ਤਕ ਹੁੰਦੀਆਂ ਰਹਿਣਗੀਆਂ ਜਦੋਂ ਤਕ ਕੋਈ ਲੰਬੇ ਸਮੇਂ ਦਾ ਹੱਲ ਨਹੀਂ ਹੋ ਜਾਂਦਾ ਅਤੇ ਉਹ ਹੈ ਸਰਹੱਦੀ ਸਮਝੌਤਾ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਇਸੇ ਦਿਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਉੱਤਰੀ ਚੀਨ ਨਾਲ ਲੱਗਦੀ ਸਰਹੱਦ ’ਤੇ ਸਥਾਈ ਸ਼ਾਂਤੀ ਹੋ ਸਕੇ।’

More News

NRI Post
..
NRI Post
..
NRI Post
..