ਕਰਜ਼ਾ ਨਾਲ ਮੋੜਨ ਤੋਂ ਪ੍ਰੇਸ਼ਾਨ ਮਹਿਲਾ ਨੇ 2 ਬੱਚਿਆਂ ਸਮੇਤ ਕੀਤੀ ਜ਼ਿੰਦਗੀ ਖ਼ਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤੇਲੰਗਾਨਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ 28 ਸਾਲਾਂ ਮਹਿਲਾ ਨੇ ਆਪਣੇ 2 ਬੱਚਿਆਂ ਸਮੇਤ ਜ਼ਿੰਦਗੀ ਖ਼ਤਮ ਕਰ ਲਈ। ਮਹਿਲਾ ਦੀ ਪਛਾਣ ਰਾਜੇਸ਼ਵਰੀ ਦੇ ਰੂਪ 'ਚ ਹੋਈ ਹੈ, ਜੋ ਕਿ ਆਨਲਾਈਨ ਗੇਮਾਂ ਦੀ ਆਦੀ ਸੀ। ਜਿਸ ਕਾਰਨ ਉਸ ਨੇ ਕਾਫੀ ਲੋਕਾਂ ਕੋਲੋਂ ਕਰਜ਼ੇ ਵਜੋਂ ਮੋਟੀ ਰਕਮ ਲਈ ਸੀ। ਪੁਲਿਸ ਅਧਿਕਾਰੀ ਦੱਸਿਆ ਕਿ ਮਹਿਲਾ ਨੇ ਆਪਣੇ 3 ਤੇ 5 ਸਾਲਾਂ ਦੋ ਪੁੱਤਰਾਂ ਸਮੇਤ ਘਰ ਦੇ ਇੱਕ ਪਾਣੀ ਕੁੰਡ 'ਚ ਛਾਲ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ। ਅਧਿਕਾਰੀ ਅਨੁਸਾਰ ਮਹਿਲਾ ਨੇ ਕਰਜ਼ਾ ਨਾਲ ਮੋੜਨ ਤੋਂ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਮਹਿਲਾ ਦਾ ਪਤੀ ਮਲੇਸ਼ ,ਜੋ ਕਿ ਇੱਕ ਡਰਾਈਵਰ ਹੈ, ਉਹ ਅਕਸਰ ਹੀ ਘਰ ਤੋਂ ਕਈ ਦਿਨਾਂ ਤੱਕ ਦੂਰ ਰਹਿੰਦਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।