ਬਹਾਦਰਗੜ੍ਹ (ਨੇਹਾ): ਨਵਾਂ ਮਹਿਮਦਪੁਰ ਬਹਾਦਰਗੜ੍ਹ ਵਿਖੇ ਨੌਜਵਾਨ ਵਲੋਂ ਆਪਣੀ ਛਾਤੀ 'ਚ ਚਾਕੂ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਜਤਿੰਦਰਾ ਸਕੂਲ ਦੇ ਮਾਲਕ ਹਰਮਿੰਦਰਪਾਲ ਸ਼ਰਮਾ ਦੇ ਜਵਾਨ ਪੁੱਤ ਪੁਨੀਤ ਸ਼ਰਮਾ ਲਾਡੀ ਨੇ ਵੀਰਵਾਰ ਰਾਤ 8 ਵਜੇ ਦੇ ਕਰੀਬ ਘਰੇਲੂ ਝਗੜੇ ਦੌਰਾਨ ਤੈਸ਼ 'ਚ ਆ ਕੇ ਆਪਣੀ ਛਾਤੀ 'ਚ ਚਾਕੂ ਮਾਰ ਲਿਆ।
ਉਸ ਦੀ ਮਾਂ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ 'ਤੇ ਚਾਕੂ ਵੱਜਣ ਨਾਲ ਉਹ ਵੀ ਜ਼ਖ਼ਮੀ ਹੋ ਗਈ। ਚਾਕੂ ਨਾਲ ਖ਼ੁਦ ਨੂੰ ਜ਼ਖ਼ਮੀ ਕਰਨ ਵਾਲੇ ਲਾਡੀ ਨੂੰ ਜਦੋਂ ਇਥੋਂ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਲਾਕੇ ਚ ਇਸ ਸਬੰਧੀ ਸੋਗ ਦੀ ਲਹਿਰ ਹੈ।


