ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਵਿਖੇ ਪਿੰਡ ਡਾਲੇਚੱਕ ਵਿਖੇ ਅਣਖ ਦੀ ਖਾਤਿਰ ਇਕ ਪਿਓ ਵਲੋਂ ਤਲਾਕਸ਼ੁਦਾ ਧੀ ਨੂੰ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਮਿਲਿਆ ਹੈ। ਐੱਸ.ਐੱਚ.ਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪ੍ਰੀਤੀ ਪੁੱਤਰੀ ਲਿਆਕਤ ਮਸੀਹ ਵਾਸੀ ਡਾਲੇਚੱਕ ਤਲਾਕਸ਼ੁਦਾ ਸੀ 'ਤੇ ਇਕ ਬੱਚੇ ਦੀ ਮਾਂ ਸੀ। ਇਹ ਆਪਣੇ ਪੇਕੇ ਘਰ ਰਹਿੰਦੀ ਸੀ।

ਪਿੰਡ ਦੇ ਹੀ ਇਕ ਗੁਆਂਢੀ ਨੌਜਵਾਨ ਨਾਲ ਉਸ ਦਾ ਅਫੇਅਰ ਚਲਦਾ ਆ ਰਿਹਾ ਸੀ, ਜਿਸਦਾ ਕੁੜੀ ਦੇ ਮਾਪੇ ਵਿਰੋਧ ਕਰਦੇ ਸਨ। ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਪਿਤਾ ਲਿਆਕਤ ਮਸੀਹ 'ਤੇ ਦਾਦਾ ਬਰਕਤ ਮਸੀਹ ਨੇ ਮਿਲ ਕੇ ਸਿਰ ’ਤੇ ਇੱਟ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..