ਪ੍ਰੇਗਨੈਂਸੀ ‘ਚ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ, ਨਹੀਂ ਤਾਂ ਹੋ ਸਕਦਾ ਖਤਰਨਾਕ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰੇਗਨੈਂਸੀ ਦੇ ਸਮੇਂ ਹਰ ਮਹਿਲਾ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਮਹਿਲਾ ਗਰਭਧਾਰਨ ਕਰ ਦੀ ਹੈ ਉਸ ਸਮੇਂ ਤੋਂ ਹੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਗਰਭ ਠਹਿਰਣ ਤੋਂ ਲੈ ਕੇ ਬੱਚੇ ਦਾ ਜਨਮ ਹੋਣ ਤੱਕ ਮਹਿਲਾ ਦਾ ਰੁਟੀਨ ਚੈਕਅਪ ਅਤੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ।

ਬਲੱਡ ਸ਼ੂਗਰ ਚੈੱਕ ਕਰਵਾਓ-
ਪ੍ਰੇਗਨੈਂਸੀ ਦੇ ਦੌਰਾਨ ਤੁਹਾਨੂੰ ਆਪਣਾ ਬਲੱਡ ਸ਼ੂਗਰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ। ਮਹਿਲਾਵਾਂ ਨੂੰ ਆਪਣਾ ਸ਼ੂਗਰ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਕਿਤੇ ਬੱਚੇ ਦੇ ਵਿਕਾਸ ਵਿੱਚ ਕੋਈ ਰੁਕਾਵਟ ਪੈਦਾ ਨਾ ਹੋਵੇ।

ਪੇਟ ਵਿੱਚ ਤੇਜ਼ ਦਰਦ -
ਜਦੋਂ ਬੱਚਾ ਕੁਝ ਮਹੀਨਿਆ ਦਾ ਹੁੰਦਾ ਹੈ ਤਾਂ ਹਲਕਾ ਅਜਿਹਾ ਦਰਦ ਅਕਸਰ ਰਹਿੰਦਾ ਹੈ ਪਰ ਜੇਕਰ ਦਰਦ ਬੇਹੱਦ ਹੀ ਤੇਜ਼ ਹੋ ਜਾਵੇ ਤਾਂ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ। ਕਦੇ-ਕਦੇ ਮਹਿਲਾ ਨੂੰ ਕਬਜ਼ ਰਹਿਣ ਕਾਰਨ ਵੀ ਇਹ ਦਰਦ ਹੁੰਦਾ ਹੈ। ਇਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜੇਕਰ ਦਰਦ ਬਹੁਤ ਤੇਜ਼ ਹੋਵੇ ਤਾਂ ਤੁਰੰਤ ਹੀ ਡਾਕਟਰ ਨੂੰ ਮਿਲਣਾ ਚਾਹੀਦਾ ਹੈ।

ਖੂਨ ਦਾ ਵਹਿਣਾ-
ਪ੍ਰੇਗਨੈਂਸੀ ਦੇ ਦੌਰਾਨ ਖੂਨ ਵਹਿਣਾ ਆਮ ਗੱਲ ਮੰਨੀ ਜਾਂਦੀ ਹੈ ਪਰ ਜਦੋਂ ਬਹੁਤ ਜਿਆਦਾ ਖੂਨ ਵਹਿਣ ਲੱਗੇ ਜਾਵੇ ਤਾਂ ਉਹ ਬੇਹੱਦ ਖਤਰਨਾਕ ਹੁੰਦੀ ਹੈ।ਮਾਂ ਅਤੇ ਬੱਚੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।