
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਦੇ ਨੇੜਲੇ ਪਿੰਡ ਸ਼ੰਕਰਪੁਰ 'ਚ ਗੋਲ਼ੀ ਉਸ ਸਮੇਂ ਚੱਲੀ ਜਦੋਂ ਪਿੰਡ 'ਚ ਇਕ ਧਾਰਮਿਕ ਸਮਾਰੋਹ ਚੱਲ ਰਿਹਾ ਸੀ। ਗੋਲ਼ੀ ਪਿੰਡ ਮੋਹੱਬਤਪੁਰ ਦੇ 22 ਸਾਲਾ ਨੌਜਵਾਨ ਜਗਮੀਤ ਸਿੰਘ ਦੇ ਪੱਟ 'ਚ ਲੱਗੀ। ਇਸ ਮੌਕੇ ਚੱਲ ਰਹੇ ਸਮਾਗਮ ਵਿਚ ਘਨੌਰ ਦੇ ਐੱਮ. ਐਲ. ਏ. ਗੁਰਲਾਲ ਸਿੰਘ ਹਾਜ਼ਰ ਸਨ।
ਜਾਣਕਾਰੀ ਮਿਲੀ ਹੈ ਕਿ ਨੌਜਵਾਨ ’ਤੇ ਪਿੰਡ ਮੋਹੱਬਤਪੁਰਾ ਦੇ ਗੋਲਡੀ ਅਤੇ ਪਿੰਡ ਸ਼ੰਕਰਪੁਰ ਦੇ ਅਮਰਜੀਤ ਸਿੰਘ ਨੇ ਆਪਣੇ ਦਰਜਨ ਭਰ ਸਾਥੀਆਂ ਨਾਲ ਉਥੇ ਪਹੁੰਚ ਕੇ ਨੌਜਵਾਨ ਜਗਮੀਤ ਸਿੰਘ ਨੂੰ ਗੋਲ਼ੀ ਮਾਰੀ ਅਤੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।