ਨੀਦਰਲੈਂਡਸ : IVF ਕਲੀਨਿਕ ਚਲਾਉਣ ਵਾਲਾ ਡਾਕਟਰ 49 ਬੱਚਿਆਂ ਦਾ ਪਿਤਾ ਨਿਕਲਿਆ

by

ਰਾਟਰਡਮ : ਨੀਦਰਲੈਂਡਸ ਦੇ ਰਾਟਰਡਮ 'ਚ ਆਈਵੀਐੱਫ ਕਲੀਨਿਕ ਚਲਾਉਣ ਵਾਲਾ ਇਕ ਡਾਕਟਰ 49 ਬੱਚਿਆਂ ਦਾ ਪਿਤਾ ਨਿਕਲਿਆ। ਡੀਐੱਨਏ ਜਾਂਚ ਤੋਂ ਪਤਾ ਲੱਗਾ ਹੈ ਕਿ ਡਾਕਟਰ ਨੇ ਆਪਣੇ ਕਲੀਨਿਕ ਵਿਚ ਆਈਆਂ ਔਰਤਾਂ ਨੂੰ ਸੰਤਾਨ ਸੁੱਖ ਦੇਣ ਲਈ ਡੋਨਰ ਦੀ ਥਾਂ ਆਪਣੇ ਹੀ ਸਪਰਮ ਦੀ ਵਰਤੋਂ ਕੀਤੀ ਸੀ। 

ਜਨ ਕਾਰਵਾਤ ਨਾਂ ਦੇ ਇਸ ਡਾਕਟਰ ਦੀ 2017 'ਚ ਮੌਤ ਹੋ ਗਈ ਸੀ। ਉਸ ਦਾ ਕਲੀਨਿਕ ਵੀ ਹੁਣ ਬੰਦ ਹੋ ਚੁੱਕਾ ਹੈ। ਸਾਲ 2009 'ਚ ਕਲੀਨਿਕ 'ਤੇ ਬੇਨਿਯਮੀ ਦੇ ਦੋਸ਼ ਲਗਾਉਣ ਪਿੱਛੋਂ ਸਥਾਨਕ ਅਦਾਲਤ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਡਿਫੈਂਸ ਫਾਰ ਚਿਲਡਰਨ ਨਾਂ ਦੀ ਸੰਸਥਾ ਅਨੁਸਾਰ ਜਾਂਚ ਵਿਚ 49 ਬੱਚਿਆਂ ਦੇ ਡੀਐੱਨਏ ਡਾਕਟਰ ਦੇ ਡੀਐੱਨਏ ਨਾਲ ਮਿਲ ਗਏ। 89 ਸਾਲ ਦੇ ਡਾਕਟਰ ਨੇ ਮੌਤ ਤੋਂ ਪਹਿਲੇ ਕਬੂਲਿਆ ਸੀ ਕਿ ਉਹ ਹੁਣ ਤਕ 60 ਬੱਚਿਆਂ ਦਾ ਪਿਤਾ ਬਣ ਚੁੱਕਾ ਹੈ।

More News

NRI Post
..
NRI Post
..
NRI Post
..