24 ਅਕਤੂਬਰ ਨੂੰ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣਗੇ ਡੋਨਾਲਡ ਟਰੰਪ

by

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸਾਲ 24 ਅਕਤੂਬਰ ਨੂੰ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣਗੇ। ਇਹ ਰਾਸ਼ਟਰਪਤੀ ਦੇ ਤੌਰ ਉੱਤੇ ਉਨ੍ਹਾਂ ਦੀ ਪਹਿਲੀ ਦੀਵਾਲੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦੀਵੇ ਬਾਲ਼ ਕੇ ਅਧਿਕਾਰਕ ਤੌਰ ਉੱਤੇ ਜਸ਼ਨ ਦੀ ਸ਼ੁਰੂਆਤ ਕਰਨਗੇ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2009 ਵਿੱਚ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਸੀ।

ਟਰੰਪ ਨੇ ਵੀ ਚੋਣਾਂ ਜਿੱਤਣ ਤੋਂ ਬਾਅਦ ਇਸ ਰੀਤ ਨੂੰ ਜਾਰੀ ਰੱਖਿਆ ਹੈ। 2017 ਵਿੱਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦਫ਼ਤਰ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਅਤੇ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਨਾਲ ਦੀਵਾਲੀ ਮਨਾਈ ਸੀ।ਭਾਰਤ ਵਿੱਚ ਦੀਵਾਲੀ 27 ਅਕਤਬੂਰ ਨੂੰ ਹੈ। 

ਅਮਰੀਕਾ ਵਿਚ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਹੀ ਨੇਤਾਵਾਂ ਅਤੇ ਅਧਿਕਾਰੀਆਂ ਨੇ ਇਸ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਟੈਕਸਾਸ ਦੇ ਰਾਜਪਾਲ ਗ੍ਰੇਗ ਐਬੋਟ ਨੇ ਸਨਿੱਚਰਵਾਰ ਨੂੰ ਦੀਵਾਲੀ ਮਨਾਉਣ ਲਈ ਭਾਰਤੀ-ਅਮਰੀਕੀ ਭਾਈਚਾਰੇ ਨੂੰ ਬੁਲਾਇਆ ਹੈ।

More News

NRI Post
..
NRI Post
..
NRI Post
..