ਚਿੰਤਾ ਨਾ ਕਰੋ, ਫਿਲਹਾਲ ਨਹੀਂ ਲਾ ਰਹੇ ਕੋਈ ਲਾਕਡਾਊਨ ਨਹੀਂ : ਅਰਵਿੰਦ ਕੇਜਰੀਵਾਲ

ਚਿੰਤਾ ਨਾ ਕਰੋ, ਫਿਲਹਾਲ ਨਹੀਂ ਲਾ ਰਹੇ ਕੋਈ ਲਾਕਡਾਊਨ ਨਹੀਂ : ਅਰਵਿੰਦ ਕੇਜਰੀਵਾਲ

ਨਿਊਜ਼ ਡੈਸਕ (ਜਸਕਮਲ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਾਸੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦਿੱਲੀ ‘ਚ ਕੋਈ ਤਾਲਾਬੰਦੀ ਨਹੀਂ ਹੋਵੇਗੀ, ਜਿੱਥੇ ਸਕਾਰਾਤਮਕਤਾ ਦਰ 25 ਫੀਸਦੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਅੱਜ ਲਗਪਗ 22,000 ਨਵੇਂ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, “ਚਿੰਤਾ ਨਾ ਕਰੋ, ਅਸੀਂ ਲਾਕਡਾਊਨ ਨਹੀਂ ਲਗਾਵਾਂਗੇ।

“ਡੀਡੀਐੱਮਏ (ਦਿੱਲੀ ਡਿਜ਼ਾਸਟਰ ਮੈਨੇਜਮੈਂਟ ਏਜੰਸੀ) ਦੀ ਮੀਟਿੰਗ ‘ਚ ਅਸੀਂ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਪਾਬੰਦੀਆਂ ਲਈ ਪੂਰੇ ਐੱਨਸੀਆਰ ਨੂੰ ਕਵਰ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਨੇ ਸਾਨੂੰ ਇਸ ‘ਤੇ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰ ਇਸ ਮਹਾਮਾਰੀ ਨਾਲ ਨਜਿੱਠਣ ਦੇ ਮਸਰੱਥ ਹੈ ਤੇ ਜ਼ਰੂਰੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ, ਪਰ ਲਾਕਡਾਊਨ ਦਾ ਹਾਲੇ ਕੋਈ ਫੈਸਲਾ ਨਹੀਂ ਹੈ।