ਅਮਰੀਕਾ : ਕੈਲੀਫੋਰਨੀਆ ‘ਚ ਡਬਲ ਇੰਜਣ ਜਹਾਜ਼ ਕ੍ਰੈਸ਼, ਪਾਇਲਟ ਦੀ ਮੌਤ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਸਥਿਤ ਕੈਲੀਫੋਰਨੀਆ 'ਚ ਵੀਰਵਾਰ ਰਾਤ ਡਬਲ ਇੰਜਣ ਜਹਾਜ਼ ਕ੍ਰੈਸ਼ ਹੋ ਗਿਆ। ਜਿਹੜਾ ਕਿ ਫਲਰਟਨ ਹਵਾਈ ਅੱਡੇ ਤੋਂ ਵੀਰਵਾਰ ਰਾਤ ਕਰੀਬ 7:50 ਮਿੰਟ 'ਤੇ ਹੈਬੇਰ ਮਿਊਨਿਸੀਪਲ ਸਿਟੀ ਲਈ ਉਡਾਣ ਭਰੀ ਸੀ। 80 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਟੇਕ ਆਫ ਅਤੇ 110 ਫੁੱਟ ਉੱਚਾ ਉਡਣ ਤੋਂ ਬਾਅਦ ਹੀ ਇਹ ਜਹਾਜ਼ ਕ੍ਰੈਸ਼ ਹੋ ਗਿਆ।

ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ 'ਚ ਪਾਇਲਟ ਦੀ ਮੌਕੇ 'ਤੇ ਹੋ ਗਈ। ਫੈਡਰਲ ਐਵੀਏਸ਼ਨ ਪ੍ਰਸ਼ਾਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਡਬਲ ਇੰਜਣ ਵਾਲਾ ਜਹਾਜ਼ ਸੀ, ਜਿਹੜਾ ਕਿ 6 ਸੀਟਰ ਸੀ ਪਰ ਇਸ 'ਚ ਕੋਈ ਯਾਤਰੀ ਸਵਾਰ ਨਹੀਂ ਸੀ। ਹੁਣ ਫੈਡਰਲ ਐਵੀਏਸ਼ਨ ਪ੍ਰਸ਼ਾਸਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੈਫਟੀ ਬੋਰਡ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਹਾਦਸਾ ਕਿਵੇਂ ਅਤੇ ਕਿਸ ਗਲਤੀ ਕਰਕੇ ਹੋਇਆ।

More News

NRI Post
..
NRI Post
..
NRI Post
..