ਡਗ ਫ਼ੋਰਡ ਦੀ PM ਟਰੂਡੋ ਨੂੰ ਚਿਤਾਵਨੀ, ਕਿਹਾ – ਆਪਣੇ ਰਾਜਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ

by vikramsehajpal

ਟਰੋਂਟੋ (ਐਨ.ਆਰ.ਆਈ. ਮੀਡਿਆ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਟਾਕਰੇ ਲਈ ਐਮਰਜੰਸੀ ਤਾਕਤਾਂ ਦੀ ਵਰਤੋਂ ਕਰਨ ਦਾ ਯਤਨ ਬਿਲਕੁਨ ਨਾ ਕੀਤਾ ਜਾਵੇ। ਡਗ ਫ਼ੋਰਡ ਨੇ ਹੈਮਿਲਟਨ ਸ਼ਿਪਯਾਰਡ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਟਰੂਡੋ ਨੂੰ ਸੰਬੋਧਤ ਹੁੰਦਿਆਂ ਕਿਹਾ, ''ਇਹ ਤੁਹਾਡਾ ਅਧਿਕਾਰ ਖੇਤਰ ਨਹੀਂ। ਆਪਣੇ ਰਾਜਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ।''

ਓਥੇ ਹੀ ਡਗ ਫ਼ੋਰਡ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਉਹ ਮਾਰਚ ਮਹੀਨੇ ਤੋਂ ਹੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨਾਲ ਤਾਲਮੇਲ ਅਧੀਨ ਕੰਮ ਕਰ ਰਹੇ ਹਨ। ਬਾਕੀ ਫ਼ੈਡਰਲ ਮੰਤਰੀ ਵੀ ਲਗਾਤਾਰ ਸੰਪਰਕ ਵਿਚ ਹਨ ਅਤੇ ਇਸੇ ਤਰੀਕੇ ਨਾਲ ਮੁਸ਼ਕਲ ਹੱਲ ਕੀਤੀਆਂ ਜਾ ਸਕਦੀਆਂ ਹਨ, ਨਾਕਿ ਸਖ਼ਤ ਪਾਬੰਦੀਆਂ ਲਾਗੂ ਕਰ ਕੇ। ਰਾਜ ਸਰਕਾਰਾਂ ਵਿਚ ਫ਼ੈਡਰਲ ਸਰਕਾਰ ਦਾ ਕੋਈ ਵੀ ਦਖ਼ਲ ਆਪਣੀ ਹੱਦ ਪਾਰ ਕਰਨ ਵਰਗਾ ਹੋਵੇਗਾ।