ਡਾ. ਐਸ.ਪੀ. ਸਿੰਘ ਓਬਰਾਏ ਅੰਮ੍ਰਿਤਸਰ ਤੋਂ ਦੁਬਈ ਤੱਕ ਕੀਤਾ ਇੱਕਲੇ ਸਫਰ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਡਾ. ਐਸ.ਪੀ. ਸਿੰਘ ਓਬਰਾਏ ਇਨ੍ਹੀਂ ਦਿਨੀਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੇ ਹੋਏ ਹਨ। ਦਰਅਸਲ ਡਾ. ਐਸ.ਪੀ. ਸਿੰਘ ਓਬਰਾਏ ਪੰਜਾਬ ਤੋਂ ਦੁਬਈ ਜਾਣ ਵਾਲੇ 238 ਸੀਟਾਂ ਵਾਲੇ ਜਹਾਜ਼ ਵਿਚ ਇਕੱਲੇ ਸਫ਼ਰ ਕਰਨ ਵਾਲੇ ਮੁਸਾਫ਼ਰ ਬਣ ਗਏ ਹਨ। ਡਾ. ਓਬਰਾਏ ਨੇ ਏਅਰ ਇੰਡੀਆ ਦੇ ਏ.ਆਈ-929 ਜਹਾਜ਼ ਦੀ 14800 ਰੁਪਏ (740 ਦਿਰਹਮ) ਦੀ ਟਿਕਟ ਲਈ ਸੀ ਅਤੇ ਇਸੇ ਟਿਕਟ ’ਤੇ ਉਨ੍ਹਾਂ ਨੇ ਦੁਬਈ ਤੱਕ ਖਾਲ੍ਹੀ ਜਹਾਜ਼ ਵਿਚ ਪਾਇਲਟ ਨਾਲ ਇਕੱਲੇ ਮੁਸਾਫ਼ਰ ਵਜੋਂ ਸਫ਼ਰ ਕੀਤਾ।

ਪੰਜਾਬੀ ਦੀ ਸ਼ਾਨ ਵੱਖਰੀ ਇਸ ਗੱਲ ਨੂੰ ਸਾਬਤ ਕੀਤਾ ਦੁਬਈ ਦੇ ਉੱਘੇ ਬਿਜ਼ਨੈਸਮੈਨ ਐੱਸ.ਪੀ.ਐੱਸ ਓਬਰਾਏ ਜੀ ਨੇ ਹਾਂਜੀ ਮੈਂ ਬਿਲਕੁਲ ਸਹੀ ਕਹਿ ਰਹੀ ਹਾਂ। ਓਬਰਾਏ ਜੀ ਨੇ ਅੰਮ੍ਰਿਤਸਰ ਤੋਂ ਦੁਬਈ ਤੱਕ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕਲੇ ਸਫਰ ਕੀਤਾ ਹੈ। ਸੂਤਰਾਂ ਦੇ ਮੁਤਾਬਕ ਸੁਰਿੰਦਰ ਪਾਲ ਸਿੰਘ ਓਬਰਾਏ ਨੇ ਬੁੱਧਵਾਰ ਸਵੇਰ ਨੂੰ 3 ਘੰਟਿਆਂ ਦੀ ਫਲਾਈਟ ਲਈ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕੀ ਉਹ ਜਹਾਜ਼ ਵਿੱਚ ਇੱਕਲੇ ਮੁਸਾਫਰ ਹਨ। ਦੱਸਦਈਏ ਕੀ ਦੁਬਈ ਵਿੱਚ ਰਹਿੰਦੇ ਕਾਰੋਬਾਰੀ ਓਬਰਾਏ ਪੰਜਾਬ ਵਿੱਚ ਸਰਬਤ ਦਾ ਭਲਾ ਸੰਸਥਾ ਕਾਰਨ ਵੀ ਚਰਚਾ ਵਿੱਚ ਰਹਿੰਦੇ ਹਨ। ਓਬਰਾਏ ਅੰਮ੍ਰਿਤਸਰ ਤੋਂ ਦੁਬਈ ਇੱਕਲੇ ਜ਼ਹਾਜ਼ ਵਿੱਚ ਸਫਰ ਕਰਨ ਵਾਲੇ ਓਬਰਾਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਹਾਰਾਜੇ ਦੀ ਤਰ੍ਹਾਂ ਮਹਿਸੂਸ ਹੋਇਆ। ਉਨ੍ਹਾਂ ਦੇ ਮੁਤਾਬਕ ਉਹ ਖੁਦ ਨੂੰ ਕਿਸਮਤ ਵਾਲਾ ਮਹਿਸੂਸ ਕਰਦੇ ਹਨ ਕਿ ਪੂਰੀ ਫਲਾਈਟ ਵਿੱਚ ਉਹ ਇੱਕਲੇ ਮੁਸਾਫਰ ਸਨ ਅਤੇ ਉਨ੍ਹਾਂ ਸਫਰ ਦੌਰਾਨ ਮਾਹਾਰਾਜ਼ਿਆਂ ਤਰ੍ਹਾਂ ਮਹਿਸੂਸ ਕੀਤਾ।