DRI ਵੱਲੋਂ ਵੱਡੇ ਡਰੱਗਸ ਨੈਕਸਸ ਦਾ ਪਰਦਾਫਾਸ਼; ਕਰੋੜਾਂ ਰੁਪਏ ਦੀ ਹੈਰੋਇਨ ਜ਼ਬਤ

by jaskamal

ਨਿਊਜ਼ ਡੈਸਕ : ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ DRI ਨੇ ਆਪ੍ਰੇਸ਼ਨ ਬਲੈਕ ਐਂਡ ਵ੍ਹਾਈਟ ਦੇ ਤਹਿਤ ਅਫਰੀਕਾ ਤੋਂ ਸਾਹਨੇਵਾਲ ਤੱਕ ਇਕ ਵੱਡੇ ਡਰੱਗਸ ਨੈਕਸਸ ਦਾ ਪਰਦਾਫਾਸ਼ ਕੀਤਾ। ਕਾਰਵਾਈ 'ਚ ਦਿੱਲੀ ਲੁਧਿਆਣਾ ਸਾਹਨੇਵਾਲ ਅਤੇ ਹਰਿਆਣਾ ਤੋਂ ਲਗਪਗ 434 ਕਰੋੜ ਦੀ ਕੀਮਤ ਦੀ 62 ਕਿਲੋ ਹੈਰੋਇਨ ਤੇ 50 ਲੱਖ ਰੁਪਏ ਤੋਂ ਜ਼ਿਆਦਾ ਨਕਦੀ ਜ਼ਬਤ ਕੀਤੀ ਗਈ ਹੈ। ਇਸ ਮਾਮਲੇ 'ਚ ਹੁਣ ਤਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਕੋਰਟ 'ਚ ਪੇਸ਼ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਵਿਭਾਗੀ ਸੂਤਰਾਂ ਦੇ ਅਨੁਸਾਰ, ਇਸ ਮਾਮਲੇ 'ਚ 10 ਮਈ ਨੂੰ ਇਕ ਏਅਰ ਕਾਰਗੋ ਖੇਪ ਨੂੰ ਬਾਧਿਤ ਕਰਨ ਦੇ ਬਾਅਦ 55 ਕਿਲੋਗ੍ਰਾਮ ਹੈਰੋਇਨ ਦੀ ਜ਼ਬਤ ਕੀਤੀ।

ਜਾਣਕਾਰੀ ਮੁਤਾਬਕ ਯੁਗਾਂਡਾ ਦੇ ਏਟੇਬੇ ਤੋਂ ਸ਼ੁਰੂ ਹੋਣ ਵਾਲਾ ਕਾਰਗੋ ਦੁਬਈ ਦੇ ਰਸਤੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ਦੇ ਏਅਰ ਕਾਰਗੋ ਕੰਪਲੈਕਸ 'ਚ ਪੁੱਜਾ ਸੀ, ਜਿਸ 'ਚ ਟਰਾਲੀ ਬੈਗ ਹੋਣ ਦੀ ਘੋਸ਼ਣਾ ਕੀਤੀ ਗਈ ਅਤੇ DRI ਟੀਮਾਂ ਵੱਲੋਂ ਚੈਕਿੰਗ 'ਚ ਪਾਇਆ ਗਿਆ ਕਿ ਇਕ ਇੰਪੋਰਟੇਡਿਡ ਕਾਰਗੋ ਖੇਪ 'ਚ ਕੁੱਲ 55 ਕਿਲੋ ਹੈਰੋਇਨ ਸੀ, ਜਿਸ ਨੂੰ ਜ਼ਬਤ ਕਰ ਲਿਆ ਗਿਆ।