ਸ਼ਰਾਬ ਲਈ ਪੈਸੇ ਨਾ ਦੇਣ ‘ਤੇ ਪਿਓ ਨੇ ਆਪਣੀ ਹੀ ਧੀ ਦਾ ਕੀਤਾ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ , ਜਿੱਥੇ ਇੱਕ ਪਿਓ ਨੇ ਆਪਣੀ ਹੀ ਧੀ ਦਾ ਸ਼ਰਾਬ ਲਈ ਪੈਸੇ ਨਾ ਦੇਣ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕੁੜੀ ਦੇ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਦੱਸਿਆ ਜਾ ਰਿਹਾ ਮ੍ਰਿਤਕ ਵੰਦਨਾ ਹੀ ਪਰਿਵਾਰ ਦਾ ਸਾਰਾ ਖਰਚਾ ਚੱਕਦੀ ਸੀ। ਮਈ 'ਚ ਉਸ ਦਾ ਵਿਆਹ ਹੋਣ ਵਾਲਾ ਸੀ ।ਘਰ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ।ਵੰਦਨਾ ਦੀ ਮਾਸੀ ਸੁਨੀਤਾ ਨੇ ਦੱਸਿਆ ਕਿ ਸ਼ਿਵਰਾਮ ਨਸ਼ੇ ਦਾ ਆਦਿ ਹੈ ਤੇ ਉਹ ਕੋਈ ਕੰਮ ਨਹੀ ਕਰਦਾ ।ਬੀਤੀ ਦਿਨੀਂ ਉਹ ਵੰਦਨਾ ਕੋਲੋਂ ਸ਼ਰਾਬ ਦੇ ਪੈਸੇ ਮੰਗ ਰਿਹਾ ਸੀ। ਇਸ ਗੱਲ ਨੂੰ ਲੈ ਕੇ ਪਰਿਵਾਰ 'ਚ ਲੜਾਈ ਰਹਿੰਦੀ ਸੀ।

ਫਿਲਹਾਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ । ਵੰਦਨਾ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੀ ਸੀ। ਵੰਦਨਾ ਪਰਿਵਾਰ ਦੀ ਸਭ ਤੋਂ ਵੱਡੀ ਧੀ ਸੀ। ਉਸ ਤੋਂ ਬਾਅਦ ਉਸ ਦਾ ਛੋਟਾ ਭਰਾ ਤੇ ਇੱਕ ਹੋਰ ਭੈਣ ਹੈ ।ਜਾਣਕਾਰੀ ਅਨੁਸਾਰ ਸ਼ਿਵਰਾਮ ਨੇ ਸ਼ਰਾਬ ਪੀਣ ਲਈ ਵੰਦਨਾ ਕੋਲੋਂ 500 ਰੁਪਏ ਮੰਗੇ, ਜਦੋ ਧੀ ਨੇ ਪੈਸੇ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਸ਼ਿਵਰਾਮ ਗੁੱਸੇ 'ਚ ਆ ਕੇ ਘਰੋਂ ਚਲਾ ਗਿਆ । ਕੁਝ ਸਮੇ ਬਾਅਦ ਫਿਰ ਸ਼ਿਵਰਾਮ ਕਿਸੇ ਹੋਰ ਵਿਅਕਤੀ ਨਾਲ ਘਰ ਆਇਆ ਤੇ ਉਸ ਨੇ ਆ ਕੇ ਵੰਦਨਾ ਦੇ ਗੋਲੀਆਂ ਮਾਰ ਦਿੱਤੀ । ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇ ਮੌਕੇ ਤੋਂ ਫਰਾਰ ਹੋ ਗਏ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।