ਨਿਊਜਰਸੀ , 26 ਮਈ ( NRI MEDIA )
ਅਮਰੀਕਾ ਦੇ ਸੂਬੇ ਨਿਊਜਰਸੀ ਦੀ ਰਾਜਧਾਨੀ ਵਿੱਚ ਘੱਟੋ-ਘੱਟ ਦੋ ਹਮਲਾਵਰਾਂ ਨੇ ਇਕ ਬਾਰ ਦੇ ਬਾਹਰ ਭੀੜ ਉੱਤੇ ਅੰਨੇਵਾਹ ਗੋਲੀਬਾਰੀ ਕੀਤੀ ਜਿਸ ਵਿੱਚ 10 ਲੋਕ ਜ਼ਖ਼ਮੀ ਹੋਏ ਹਨ ,ਇਨ੍ਹਾਂ ਵਿੱਚੋਂ ਦੋ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਹਾਲਾਂਕਿ ਹੁਣ ਤੱਕ ਫਾਇਰਿੰਗ ਦਾ ਇਰਾਦਾ ਨਹੀਂ ਪਤਾ ਲਗਾਇਆ ਜਾ ਸਕਿਆ , ਨਿਊ ਜਰਸੀ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਟੈਂਟਨ ਬਾਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿੱਚ 5 ਮਰਦ ਅਤੇ ਪੰਜ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹੋਈਆਂ ਹਨ |
ਇਹ ਇਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਸੂਬੇ ਦੀ ਰਾਜਧਾਨੀ ਵਿਚ ਦੂਸਰੀ ਜਨਤਕ ਗੋਲੀਬਾਰੀ ਹੈ , ਟ੍ਰੇਨਟਨ ਪੁਲਿਸ ਡਿਪਾਰਟਮੈਂਟ ਨੂੰ ਕਿਹਾ ਕਿ ਡਰਾਇੰਗ-ਬਿਊਰੋ ਰੌਮਨੀਰੋਸ ਲਿਕਰ ਅਤੇ ਬਰਨਜ਼ਵਿਕ ਸਟਰੀਟ ਦੇ ਨੇੜੇ ਸ਼ੂਟਿੰਗ ਦੀ ਘਟਨਾ ਹੋਈ ਹੈ ,ਸ਼ਹਿਰ ਦੇ ਮੇਅਰ ਰੀਡ ਗੁਸਸੀਓਰਾ ਅਨੁਸਾਰ ਬਾਰ ਇਕ ਅਜਿਹੀ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਵੱਖੋ-ਵੱਖਰੇ ਨਿਵਾਸੀ ਅਤੇ ਵਿਰੋਧੀ ਗੈਂਗ ਦੇ ਮੈਂਬਰ ਆਉਂਦੇ ਰਹਿੰਦੇ ਹਨ |
ਕੈਪਿਟਲ ਹੈਲਥ ਰੀਜਨਲ ਮੈਡੀਕਲ ਸੈਂਟਰ ਵਿਚ ਦੋ ਪੀੜਤਾਂ ਦੀ ਐਮਰਜੈਂਸੀ ਸਰਜਰੀ ਕੀਤੀ ਗਈ ਹੈ , ਮੇਅਰ ਰੀਡ ਗੁਸਸੀਓਰਾ ਨੇ ਕਿਹਾ ਕਿ ਗੋਲੀਬਾਰੀ "ਅਮਰੀਕਾ ਵਿੱਚ ਬੰਦੂਕ ਦੀ ਹਿੰਸਾ ਦਾ ਸੰਕੇਤ ਹੈ" ਟੈਂਟਨ ਆਰਟਸ ਫੈਸਟੀਵਲ ਦੇ ਬਾਹਰ ਇਕ ਸਮੂਹਿਕ ਗੋਲੀਬਾਰੀ ਤੋਂ ਬਾਅਦ ਇਕ ਸਾਲ ਪਹਿਲਾਂ ਵੀ 22 ਲੋਕ ਜ਼ਖ਼ਮੀ ਹੋ ਗਏ ਸਨ ,ਮੇਅਰ ਨੇ ਕਿਹਾ ਕਿ ਕਮਿਊਨਿਟੀ ਸੁਧਾਰ ਕੋਸ਼ਿਸ਼ਾਂ ਦੇ ਬਾਵਜੂਦ, ਟਰੈਂਟਨ ਦੇ ਵਸਨੀਕਾਂ ਲਈ ਇੱਕ ਸੁਰੱਖਿਅਤ ਘਰ ਮੁਹੱਈਆ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ |
ਗੋਲੀਬਾਰੀ ਦੀ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ, ਗਵਾਹਾਂ ਨੇ ਇਕ ਗੂੜੇ ਰੰਗ ਦੀ ਕਾਰ ਨੂੰ ਚੌਂਕ ਵਿੱਚ ਦੇਖਿਆ ਸੀ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ , ਪੁਲਸ ਨੇ ਕਿਹਾ ਕਿ ਘੱਟੋ-ਘੱਟ ਦੋ ਸ਼ੱਕੀ ਲੋਕਾਂ ਨੇ ਭੀੜ ਵਿਚ 30 ਤੋਂ ਜ਼ਿਆਦਾ ਗੋਲੀਆਂ ਚਲਾਈਆਂ , ਅਧਿਕਾਰੀਆਂ ਨੇ ਹਾਲੇ ਤੱਕ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਨਹੀਂ ਕੀਤੀ ਹੈ , ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਇਲਾਕੇ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ |



