ਮਾਂਟਰੀਅਲ ਪੁਲਿਸ ਦੇ ਅਧਿਕਾਰੀ ਨੇ ਗੱਡੀ ਨੂੰ ਰੋਕਿਆ, ਡ੍ਰਾਈਵਰ ਨੇ ਮਾਰੀ ਗੋਲੀ

by vikramsehajpal

ਮਾਂਟਰੀਅਲ (ਦੇਵ ਇੰਦਰਜੀਤ ) : ਮਾਂਟਰੀਅਲ ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਦੁਪਹਿਰ ਨੂੰ ਟਰੈਫਿਕ ਸਟੌਪ ਦੌਰਾਨ ਉਨ੍ਹਾਂ ਦੇ ਇੱਕ ਅਧਿਕਾਰੀ ਨੂੰ ਧੜ ਦੇ ਉੱਪਰੀ ਹਿੱਸੇ ਵਿੱਚ ਗੋਲੀ ਮਾਰ ਦਿੱਤੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਾਮੀਂ 4:00 ਵਜੇ ਤੋਂ ਠੀਕ ਪਹਿਲਾਂ ਸਿਟੀ ਦੇ ਪਾਰਕ ਐਕਸਟੈਂਸ਼ਨ ਇਲਾਕੇ ਵਿੱਚ ਵਾਪਰੀ।ਉਨ੍ਹਾਂ ਦੱਸਿਆ ਕਿ ਇਸੇ ਪੁਲਿਸ ਅਧਿਕਾਰੀ ਵੱਲੋਂ ਇੱਕ ਗੱਡੀ ਨੂੰ ਰੋਕਿਆ ਗਿਆ ਤੇ ਡ੍ਰਾਈਵਰ ਨਾਲ ਉਸ ਦੀ ਬਹਿੰਸ ਹੋ ਗਈ। ਉਸ ਵਿਅਕਤੀ ਨੇ ਗੋਲੀ ਚਲਾ ਦਿੱਤੀ ਜੋ ਪੁਲਿਸ ਅਧਿਕਾਰੀ ਦੇ ਧੜ ਦੇ ਉੱਪਰੀ ਹਿੱਸੇ ਵਿੱਚ ਜਾ ਲੱਗੀ।

ਕਾਂਸਟੇਬਲ ਜੀਨ ਪਿਏਰੇ ਬ੍ਰਾਬੈਂਟ ਦਾ ਕਹਿਣਾ ਹੈ ਕਿ ਇਹ ਘਟਨਾ ਕ੍ਰੇਮੈਜ਼ੀ ਬੋਲੀਵੀਆਰਡ ਵੈਸਟ ਦੇ ਬਾਹਰ ਵਾਪਰੀ। ਬ੍ਰਾਬੈਂਟ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਿਸੇ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਲਾਕੇ ਵਿੱਚ ਪੁਲਿਸ ਵੱਲੋਂ ਵੱਡੀ ਪੱਧਰ ਉੱਤੇ ਜਾਂਚ ਚੱਲ ਰਹੀ ਹੈ।