ਨਸ਼ੇੜੀ ਨੌਜਵਾਨ ਨੇ ਫਾਹਾ ਲੱਗਾ ਕੀਤੀ ਖ਼ੁਦਕੁਸ਼ੀ , ਫੈਲੀ ਸਨਸਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਸਿਵਲ ਸਰਕਾਰੀ ਹਸਪਤਾਲ ਕੰਪਲੈਕਸ ’ਚ ਨੌਜਵਾਨ ਦੀ ਲਟਕਦੀ ਹੋਈ ਲਾਸ਼ ਮਿਲਣ ਨਾਲ ਹਸਪਤਾਲ 'ਚ ਸਨਸਨੀ ਫੈਲ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ (24) ਪੁੱਤਰ ਜਗਤਾਰ ਸਿੰਘ ਨਿਵਾਸੀ ਮੁਰਾਦਪੁਰਾ ਨੇੜੇ ਪਾਣੀ ਵਾਲੀ ਟੈਂਕੀ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਨੇ ਆਪਣਾ ਇਲਾਜ ਕੁਝ ਮਹੀਨਿਆਂ ਤੋਂ ਕਰਵਾਉਣਾ ਬੰਦ ਕਰ ਦਿੱਤਾ ਸੀ। ਐੱਸ.ਐੱਮ.ਓ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਮ੍ਰਿਤਕ ਨਸ਼ੇ ਦੇ ਟੀਕੇ ਲਗਾਉਂਦਾ ਸੀ, ਜਿਸ ਕਾਰਨ ਉਸ ਦਾ ਸਿਵਲ ਹਸਪਤਾਲ ਦੇ ਓ.ਐਸ.ਟੀ ਸੈਂਟਰ ਵਿੱਚ ਇਲਾਜ ਜਾਰੀ ਸੀ ਪਰ ਮਾਰਚ ਮਹੀਨੇ ਤੋਂ ਬਾਅਦ ਉਸਨੇ ਆਪਣਾ ਇਲਾਜ ਕਰਵਾਉਣਾ ਬੰਦ ਕਰ ਦਿੱਤਾ ਸੀ।