ਨਸ਼ੇੜੀ ਭਾਣਜਿਆਂ ਨੇ ਵਿਧਵਾ ਮਾਮੀ ਨਾਲ ਕੀਤੀ ਕੁੱਟਮਾਰ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 2 ਨਸ਼ੇੜੀ ਭਾਣਜਿਆਂ ਨੇ ਆਪਣੀ ਮਾਮੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋ ਮਹਿਲਾ ਵਲੋਂ ਵਿਰੋਧ ਕੀਤਾ ਗਿਆ ਤਾਂ ਦੋਵਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ । ਦੱਸਿਆ ਜਾ ਰਿਹਾ ਪੀੜਤ ਮਹਿਲਾ ਦੇ ਪਤੀ ਦੀ ਇੱਕ ਮਹੀਨਾ ਪਹਿਲਾਂ ਹੀ ਮੌਤ ਹੋ ਗਈ ਸੀ। ਇਸ ਦਾ ਫਾਇਦਾ ਚੁੱਕ ਕੇ ਦੋਵੇ ਭਾਣਜਿਆਂ ਵਲੋਂ ਹਰ ਰੋਜ਼ ਆਪਣੀ ਮਾਮੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।

ਪੀੜਤ ਮਹਿਲਾ ਨੇ ਦੱਸਿਆ ਕਿ ਦੇਰ ਰਾਤ ਉਹ ਕਮਰੇ 'ਚ ਇੱਕਲੀ ਸੀ। ਉਸ ਦੀ ਭਰਜਾਈ ਤੇ ਸਹੁਰਾ ਆਪਣੇ ਕਮਰੇ 'ਚ ਸਨ । ਇਸ ਦੌਰਾਨ ਦੋਵੇ ਭਾਣਜੇ ਉਸ ਦੇ ਕਮਰੇ 'ਚ ਆਏ ਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਜਦੋ ਮੈ ਉਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਪੀੜਤਾ ਨੇ ਕਿਹਾ ਉਸ ਦੇ 3 ਬੱਚੇ ਹਨ। ਬੱਚਿਆਂ ਸਾਹਮਣੇ ਹੀ ਦੋਵੇ ਨਸ਼ੇੜੀ ਭਾਣਜਿਆਂ ਨੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।