ਨਸ਼ੇ ਨੇ ਲਈ ਇੱਕ ਹੋਰ 22 ਸਾਲਾ ਨੌਜਵਾਨ ਦੀ ਜਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਨੇ ਇੱਕ ਹੋਰ 22 ਸਾਲਾ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਨਸ਼ੇ ਨੇ ਉਸ ਦਾ ਪਰਿਵਾਰ ਖ਼ਤਮ ਕਰ ਦਿੱਤਾ ਹੈ। ਪੁਲਿਸ ਨੂੰ 22 ਸਾਲਾ ਨੌਜਵਾਨ ਸਿੰਘ ਦੀ ਲਾਸ਼ ਪੁਲਿਸ ਲਾਈਨ ਰੋਡ 'ਤੇ ਸ਼ੱਕੀ ਹਾਲਾਤ 'ਚ ਮਿਲੀ । ਮ੍ਰਿਤਕ ਦੇ ਪਿਤਾ ਨੇ ਭਾਵੁਕ ਹੋ ਕਿਹਾ ਮੇਰੇ ਪੁੱਤ ਨੂੰ ਨਸ਼ੇ ਨੇ ਖਾ ਲਿਆ । ਇਸ ਘਟਨਾ ਨਾਲ ਪਰਿਵਾਰ ਦਾ ਰੋ- ਰੋ ਬੁਰਾ ਹਾਲ ਹੈ ।ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਦੋ ਸਕੂਲ ਵਿੱਚ ਹੁੰਦਾ ਸੀ, ਉਸ ਸਮੇ ਹੀ ਉਹ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਸੀ ਤੇ ਅੱਜ ਇਸ ਨਸ਼ੇ ਨੇ ਹੀ ਉਸ ਦੀ ਜਾਨ ਲੈ ਲਈ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਅਸੀਂ ਬਹੁਤ ਵਾਰ ਪੁਲਿਸ ਤੇ ਲੀਡਰਾਂ ਨੂੰ ਅਪੀਲ ਕੀਤੀ ਕਿ ਨਸ਼ੇ ਤੇ ਨਕੇਲ ਕੱਸਣ ਪਰ ਕਿਸੇ ਨੇ ਕੋਈ ਧਿਆਨ ਨਹੀ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।