ਨਸ਼ਿਆਂ ਨੇ ਲਈ ਇੱਕ ਹੋਰ 20 ਸਾਲਾਂ ਮੁੰਡੇ ਦੀ ਜਾਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 20 ਸਾਲਾਂ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਜਦੋ ਨੌਜਵਾਨ ਦੇ ਪਰਿਵਾਰਿਕ ਮੈਬਰਾਂ ਨੇ ਉੱਠ ਕੇ ਦੇਖਿਆ ਤਾਂ ਉਸ ਦੀ ਲਾਸ਼ ਘਰ ਦੀ ਛੱਤ ਤੋਂ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਬਿੱਟੂ ਕੁਮਾਰ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਸ ਦਾ ਸਭ ਤੋਂ ਵੱਡਾ ਪੁੱਤ ਨਸ਼ੇ ਦਾ ਆਦੀ ਸੀ ਤੇ ਕਦੇ ਸ਼ਰਾਬ ਜ਼ਿਆਦਾ ਪੀ ਲੈਂਦਾ ਸੀ ਤੇ ਕਦੇ ਕੋਈ ਹੋਰ ਨਸ਼ਾ ਕਰ ਲੈਂਦਾ ਸੀ।ਦੁੱਖੀ ਮਾਂ ਨੇ ਕਿਹਾ ਅਸੀਂ ਉਸ ਨੂੰ ਬਹੁਤ ਸਮਝਾਇਆ ਸੀ ਪਰ ਉਸ ਨੇ ਸਾਡੀ ਕੋਈ ਗੱਲ ਨਹੀ ਸੁਣੀ ।ਦੇਰ ਰਾਤ ਵੀ ਉਹ ਨਸ਼ਾ ਕਰਕੇ ਆਇਆ ਸੀ ਤੇ ਨਸ਼ੇ ਦੀ ਹਾਲਤ 'ਚ ਘਰ ਦੀ ਛੱਤ 'ਤੇ ਜਾ ਕੇ ਸੌ ਗਿਆ, ਜਦੋ ਸਵੇਰੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ।