ਸ਼ਰਾਬੀ ਪਿਓ ਆਪਣੀ ਹੀ ਧੀਆਂ ਨਾਲ ਕਰਦਾ ਸੀ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਰਿਸ਼ਤਿਆਂ ਨੂੰ ਤਾਰ -ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਸ਼ਰਾਬੀ ਪਿਓ ਆਪਣੀ ਦੋਵੇ ਧੀਆਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਪੁਲਿਸ ਅਧਿਕਾਰੀ ਕੁਲਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਈਸ਼ਰ ਨਗਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਦੋਸ਼ੀ ਸੁਖਵਿੰਦਰ ਦੀ ਨਾਬਾਲਗ ਧੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਾਰਵਾਈ ਸੀ। ਜਿਸ 'ਚ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਹੈ ਤੇ ਸ਼ਰਾਬੀ ਹਾਲਤ ਵਿੱਚ ਉਹ ਹਮੇਸ਼ਾ ਦੋਵਾਂ ਭੈਣਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ। ਕੁੜੀਆਂ ਨੇ ਕੁਝ ਸਮੇ ਤੱਕ ਦੋਸ਼ੀ ਦੀਆਂ ਹਰਕਤਾਂ ਨੂੰ ਨਜ਼ਰ ਅੰਦਾਜ਼ ਕੀਤਾ ।ਧੀ ਨੇ ਸ਼ਿਕਾਇਤ 'ਚ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਦੇ ਪਿਤਾ ਨੇ ਸ਼ਰਾਬ ਦੇ ਨਸ਼ੇ 'ਚ ਅਜਿਹੀ ਹਰਕਤ ਕੀਤੀ, ਜੋ ਕਿ ਬਰਦਾਸ਼ ਕਰਨ ਦੇ ਕਾਬਿਲ ਨਹੀ ਸੀ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।