ਸ਼ਰਾਬ ਪੀ ਪ੍ਰਵਾਸੀ ਵਿਅਕਤੀ ਨੇ ਕੀਤਾ ਇਹ ਕਾਰਾ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਨਗਰ 'ਚ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਾਬ ਪੀ ਕੇ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੇ ਰੋਮਾਂ ਦੀ ਬੇਅਦਬੀ ਕੀਤੀ ਗਈ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੂਹ 'ਤੇ ਕੰਮ ਕਰ ਰਿਹਾ ਸੀ ਕਿ ਇੱਕ ਪ੍ਰਵਾਸੀ ਮਜ਼ਦੂਰ ਦਲੀਪ ਕੁਮਾਰ, ਜੋ ਉਸ ਦੇ ਭਰਾ ਕੋਲ ਮਜ਼ਦੂਰੀ ਕਰਦਾ ਹੈ। ਉਹ ਅੱਜ ਮੇਰੇ ਕੋਲ ਆਇਆ ਤੇ ਗਾਲੀ ਗਲੋਚੀ ਕਰਨ ਲੱਗਾ ਤੇ ਮੇਰੀ ਦਾਹੜੀ ਨੂੰ ਹੱਥ ਪਾ ਲਿਆ । ਜਿਸ ਕਰਨ ਮੇਰੇ ਇੱਕ ਪਾਸੇ ਤੋਂ ਰੋਮ ਉਸ ਨੇ ਧੂਹ ਲਏ ।ਪੀੜਤ ਨੇ ਕਿਹਾ ਕਿ ਬੀਤੀ ਦਿਨੀਂ ਦਲੀਪ ਦੇ ਬੱਚਿਆਂ ਦੀ ਗੇਂਦ ਸਾਡੇ ਘਰ ਆ ਗਈ ਸੀ। ਜਿਸ ਕਾਰਨ ਸਾਡੀ ਲੜਾਈ ਹੋ ਗਈ,ਹੁਣ ਉਸ ਨੇ ਮੇਰੇ ਰੋਮਾਂ ਦੀ ਬੇਅਦਬੀ ਕੀਤੀ। ਜਿਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਦਲੀਪ ਨੂੰ ਫੜ ਲਿਆ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ' ਤੇ ਪਹੁੰਚ ਮਾਹੌਲ ਨੂੰ ਸ਼ਾਤ ਕਰਵਾਇਆ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।