ਸ਼ਰਾਬੀ ਕਾਰ ਸਵਾਰਾਂ ਨੇ ਸੜਕ ‘ਤੇ ਕਰ ਦਿੱਤਾ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਰੁਦਆਰਾ ਸ਼ਹੀਦਾ ਫੇਰੂਮਾਨ ਦੇ ਕੋਲ ਸੰਧੂ ਪੰਪ ਨੇੜੇ ਇੱਕ ਓਵਰ ਸਪੀਡ ਸਵਿਫਟ ਕਾਰ ਚਾਲਕ ਨੇ ਕੂੜਾ ਚੁੱਕ ਰਹੇ 2 ਬਚਿਆ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਕਾਰਨ ਬੱਚੇ ਕਾਰ ਦੇ ਹੇਠਾਂ ਫਸ ਗਏ । ਦੱਸਿਆ ਜਾ ਰਿਹਾ ਕਾਰ ਚਾਲਕ ਬੱਚਿਆਂ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਿਆ । ਥੋੜੀ ਦੂਰ ਜਾ ਕੇ ਬਸਮਾਸ਼ਾ ਨੇ ਕਾਰ ਰੋਕੀ ਤਾਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਭਾਰੀ ਇਕੱਠ ਨੂੰ ਦੇਖ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਬੱਚਿਆਂ ਦੀ ਚੀਕਾਂ ਦੀ ਆਵਾਜ਼ ਸੁਣ ਕੇ ਭਾਰੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਲੋਕਾਂ ਨੇ ਜਦੋ ਕਾਰ ਨੂੰ ਰੋਕ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਜਾ ਕੇ ਕਾਰ ਪਲਟ ਗਈ ।ਕਾਰ ਦੇ ਟਾਇਰਾਂ ਵਿੱਚ ਫਸੇ ਬੱਚਿਆਂ ਨੂੰ ਬਚਾਇਆ ਗਿਆ। ਜਖ਼ਮੀ ਬੱਚਿਆਂ ਦੀ ਉਮਰ 16 ਸਾਲ ਤੇ 10 ਸਾਲ ਦੱਸੀ ਜਾ ਰਹੀ ਹੈ। 10 ਸਾਲਾ ਬੱਚੇ ਦੀ ਲੱਤ ਕੱਟ ਦਿੱਤੀ ਗਈ ਜਦਕਿ ਦੂਜਾ ਬੱਚਾ ਅੱਧ ਵਿਚਾਲੇ ਫਸ ਗਿਆ। ਰਾਹਗੀਰਾਂ ਨੇ ਮੌਕੇ ਤੇ ਹੀ ਦੋਵੇ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ ,ਜਿੱਥੇ ਉਨ੍ਹਾਂ ਨੂੰ ਗੰਭੀਰ ਜਖ਼ਮੀ ਹੋਣ ਕਾਰਨ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।