ਸ਼ਰਾਬੀ ਪਿਓ ਨੇ ਆਪਣੀ ਨਾਬਾਲਗ ਧੀ ਨਾਲ ਕੀਤਾ ਇਹ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ , ਜਿੱਥੇ ਸ਼ਰਾਬ ਦੀ ਅਤ ਦੇ ਚਲਦੇ ਇੱਕ ਪਿਓ ਨੇ ਆਪਣੀ ਨਾਬਾਲਗ ਧੀ ਦਾ 35 ਸਾਲਾ ਵਿਅਕਤੀ ਨਾਲ ਵਿਆਹ ਕਰ ਦਿੱਤਾ। ਪੁਲਿਸ ਨੇ ਨਾਬਾਲਗ ਦੀ ਭੂਆ ਦੀ ਸ਼ਿਕਾਇਤ 'ਤੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ । ਅੰਮ੍ਰਿਤਸਰ ਦੀ ਰਹਿਣ ਵਾਲੀ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਮੰਗਲ ਸਿੰਘ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਜਿਸ ਦੇ 3 ਬੱਚੇ ਹਨ ਪਰ ਉਸ ਦਾ ਭਰਾ ਸ਼ਰਾਬ ਪੀਣ ਦਾ ਆਦਿ ਹੈ।

ਜਿਸ ਕਾਰਨ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਨਹੀਂ ਕਰਦਾ ਸੀ। ਜਿਸ ਕਾਰਨ 3 ਸਾਲ ਪਹਿਲਾਂ ਉਸ ਦੀ ਭਰਜਾਈ ਆਪਣੀ ਕੁੜੀ ਗੁਰਪ੍ਰੀਤ ਕੌਰ ਤੇ ਮੁੰਡੇ ਸੁਖਮਨਦੀਪ ਨੂੰ ਉਸ ਕੋਲ ਛੱਡ ਗਈ । ਉਸ ਦੇ 3 ਸਾਲ ਤੱਕ ਦੋਵਾਂ ਬੱਚਿਆਂ ਦੀ ਦੇਖਭਾਲ ਕੀਤੀ। ਫਿਰ ਦੋਵਾਂ ਨੂੰ ਵਾਪਸ ਇਨ੍ਹਾਂ ਦੀ ਮਾਤਾ ਕੋਲ ਛੱਡ ਆਇਆ ਪਰ ਕੁਝ ਦਿਨ ਪਹਿਲਾਂ ਉਸ ਨੂੰ ਪਤਾ ਲਗਾ ਕਿ ਉਸ ਦੀ ਭਤੀਜੀ ਗੁਰਪ੍ਰੀਤ ਕੌਰ ਜੋ ਕਿ ਹਾਲੇ ਨਾਬਾਲਗ ਹੈ, ਉਸ ਦਾ ਵਿਆਹ 35 ਸਾਲਾ ਦੇ ਵਿਅਕਤੀ ਨਾਲ ਕਰ ਦਿੱਤਾ । ਜਦੋ ਕਿ ਉਸ ਦੀ ਭਤੀਜੀ ਦੀ ਉਮਰ 15 ਸਾਲ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।