ਸ਼ਰਾਬੀ ਪਿਓ ਨੇ ਨਾਬਾਲਗ ਧੀਆਂ ਨਾਲ ਕੀਤਾ ਬਲਾਤਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਸ਼ਰਾਬੀ ਪਿਓ ਨੇ ਆਪਣੀ 15 ਸਾਲ ਤੇ 10 ਸਾਲ ਦੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ ਹੈ। ਪੁਲਿਸ ਨੇ ਬੱਚਿਆਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਾਣਕਾਰੀ ਅਨੁਸਾਰ ਇਕ ਮੁਹੱਲੇ ਵਿੱਚ ਰਹਿਣ ਵਾਲੀ 15 ਸਾਲ ਤੇ 10 ਸਾਲ ਦੀ ਦੋਵੇ ਭੈਣਾਂ ਆਪਣੇ ਘਰ ਵਿੱਚ ਪਿਤਾ ਨਾਲ ਰਹਿੰਦੀਆਂ ਹਨ। ਉਨ੍ਹਾਂ ਦਾ ਪਿਤਾ ਸ਼ਰਾਬ ਪੀਣ ਦਾ ਆਦਿ ਹੈ। ਜਿਸ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ 2 ਧੀਆਂ ਨਾਲ ਜ਼ਬਰ ਜਨਾਹ ਕੀਤਾ ਹੈ। ਇਸ ਘਟਨਾ ਬਾਰੇ ਬੱਚਿਆਂ ਨੇ ਆਪਣੇ ਗੁਆਂਢੀਆਂ ਨੂੰ ਦੱਸਿਆ । ਇਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਬੱਚਿਆਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ। ਬੱਚਿਆਂ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਭੇਜ ਦਿੱਤਾ ਹੈ।