ਕੀ ਸਰੀਰ ਨੂੰ ਤੰਦਰੁਸਤ ਰਖਦਾ ਹੈ ਸੁੱਕਾ ਨਾਰੀਅਲ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਨੂੰ ਸਾਰਿਆਂ ਨੂੰ ਨਾਰੀਅਲ ਖਾਣ ਦੇ ਫ਼ਾਇਦਿਆਂ ਬਾਰੇ ਪਤਾ ਹੈ ਪਰ ਕੀ ਤੁਸੀਂ ਸੁੱਕੇ ਨਾਰੀਅਲ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹੋ।

ਸੁੱਕੇ ਨਾਰੀਅਲ 'ਚ ਡਾਇਟਰੀ ਫ਼ਾਈਬਰ ਹੁੰਦਾ ਹੈ, ਜੋ ਦਿਲ ਨੂੰ ਸਿਹਤਮੰਦ ਬਣਾ ਕੇ ਰਖਦਾ ਹੈ। ਮਰਦਾਂ ਦੇ ਸਰੀਰ ਨੂੰ 38 ਗ੍ਰਾਮ ਡਾਇਟਰੀ ਫ਼ਾਈਬਰ ਤੇ ਔਰਤਾਂ ਦੇ ਸਰੀਰ ਨੂੰ 25 ਗ੍ਰਾਮ ਡਾਇਟਰੀ ਫ਼ਾਈਬਰ ਦੀ ਲੋੜ ਹੁੰਦੀ ਹੈ।

ਜੇਕਰ ਤੁਸੀਂ ਅਪਣੇ ਦਿਮਾਗ਼ ਨੂੰ ਤੇਜ਼ ਬਣਾਉਣਾ ਚਾਹੁੰਦੇ ਹੋ ਤਾਂ ਸੁੱਕੇ ਨਾਰੀਅਲ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰੋ। ਔਰਤਾਂ ਵਿਚ ਹਮੇਸ਼ਾ ਖ਼ੂਨ ਦੀ ਕਮੀ ਹੋ ਜਾਂਦੀ ਹੈ। ਅਜਿਹਾ ਆਇਰਨ ਦੀ ਕਮੀ ਕਾਰਨ ਹੁੰਦਾ ਹੈ ਜਿਸ ਨਾਲ ਕਈ ਰੋਗ ਹੋ ਜਾਂਦੇ ਹਨ। ਸੁੱਕਾ ਨਾਰੀਅਲ ਇਸ ਸਥਿਤੀ ਤੋਂ ਰਾਹਤ ਦਿਵਾਉਂਦਾ ਹੈ।

ਸੁੱਕਾ ਨਾਰੀਅਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼, ਖ਼ੂਨੀ ਦਸਤ ਅਤੇ ਬਵਾਸੀਰ ਜਿਹੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨੂੰ ਖਾਣ ਦਾ ਸਰੀਰ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਸੁੱਕਾ ਨਾਰੀਅਲ ਖਾਣ ਨਾਲ ਗਠੀਆ ਰੋਗ ਠੀਕ ਹੋ ਜਾਂਦਾ ਹੈ ਅਤੇ ਦਰਦ ਤੋਂ ਰਾਹਤ ਮਿਲਦੀ ਹੈ।

More News

NRI Post
..
NRI Post
..
NRI Post
..