ਘਰੇਲੂ ਲੜਾਈ ਕਾਰਨ ਪਤਨੀ ਨੇ ਵਰਤ ਤੋਂ ਪਹਿਲਾਂ ਪਤੀ ਨੂੰ ਦਿੱਤੀ ਮੌਤ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਝਾਰਖੰਡ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਰਤ ਤੋਂ ਪਹਿਲਾਂ ਪਤਨੀ ਨੇ ਆਪਣੇ ਪਤੀ ਨੂੰ ਦਰਦਨਾਕ ਮੌਤ ਦਿੱਤੀ ਹੈ। ਦੱਸਿਆ ਜਾ ਰਿਹਾ ਵਤ ਸਾਵਿਤਰੀ ਦੇ ਤਿਉਹਾਰ ਵਾਲੇ ਦਿਨ ਪਤੀ ਦਾ ਕਤਲ ਕਰਨ ਤੋਂ ਬਾਅਦ ਪਤਨੀ ਵਤ ਸਾਵਿਤਰੀ ਦੀ ਪੂਜਾ ਦਾ ਸਾਮਾਨ ਖਰੀਦ ਕੇ ਘਰ ਲੈ ਆਈ ਤਾਂ ਜੋ ਕਿਸੇ ਨੂੰ ਵੀ ਉਸ 'ਤੇ ਸ਼ੱਕ ਨਾ ਹੋਵੇ । ਪੁਲਿਸ ਨੇ ਜਦੋ ਦੋਸ਼ੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੇ ਘਟਨਾ ਦਾ ਖੁਲਾਸਾ ਹੋਇਆ, ਪਤਨੀ ਨੇ ਸਬੂਤ ਮਿਟਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਦੋਸ਼ੀ ਮਹਿਲਾ ਨੇ ਆਪਣੇ ਭਰਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸਾਰਾ ਮਾਮਲਾ ਰਾਂਚੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਗਵਿੰਦਰਪੁਰ 'ਚ ਜ਼ਮੀਨ ਕਾਰੋਬਾਰੀ ਰਾਜਕੁਮਾਰ ਆਪਣੀ ਪਤਨੀ ਸੋਨੀ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ ਪਰ ਦੋਵਾਂ ਵਿਚਾਲੇ ਹਮੇਸ਼ਾ ਲੜਾਈ ਰਹਿੰਦੀ ਸੀ। ਜਿਸ ਤੋਂ ਬਾਅਦ ਪਤਨੀ ਸੋਨੀ ਨੇ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਰੱਚੀ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਵਤ ਸਾਵਿਤਰੀ ਪੂਜਾ ਦੀ ਖਰੀਦਦਾਰੀ ਕਰਨ ਲਈ ਬਾਜ਼ਾਰ ਗਈ ਸੀ ਤੇ ਜਦੋ ਘਰ ਵਾਪਸ ਆਈ ਤਾਂ ਉਸ ਦੇ ਪਤੀ ਦੀ ਲਾਸ਼ ਮਿਲੀ । ਸ਼ੱਕ ਹੋਣ 'ਤੇ ਪੁਲਿਸ ਨੇ ਜਦੋ ਮ੍ਰਿਤਕ ਦੀ ਪਤਨੀ ਸੋਨੀ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕੀਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।