AirAsia India ਕਾਰਨ ਸਰਕਾਰ ਦੇ ਕੌਮਾਂਤਰੀ ਉਡਾਣ ਪ੍ਰਾਜੈਕਟ ਨੂੰ ਲੱਗਾ ਵੱਡਾ ਝਟਕਾ | NRI POST

by jaskamal

ਨਿਊਜ਼ ਡੈਸਕ : ਟਾਟਾ ਗਰੁੱਪ ਦੀ ਏਅਰਲਾਈਨ AirAsia India ਵੱਲੋਂ ਕੌਮਾਂਤਰੀ ਉਡਾਣਾਂ ਲਈ ਪਰਮਿਟ ਪ੍ਰਾਪਤ ਕਰਨ 'ਚ ਅਸਮਰੱਥਾ ਕਾਰਨ ਸਰਕਾਰ ਦੇ ਅੰਤਰਰਾਸ਼ਟਰੀ ਉਡਾਣ ਪ੍ਰੋਜੈਕਟ ਨੂੰ ਝਟਕਾ ਲੱਗਾ ਹੈ। ਯੋਜਨਾ ਦਾ ਮੁੱਖ ਉਦੇਸ਼ ਸੂਬਾ ਸਰਕਾਰਾਂ ਵੱਲੋਂ ਏਅਰਲਾਈਨਜ਼ ਦੀਆਂ ਸਬਸਿਡੀਆਂ ਰਾਹੀਂ ਉੱਤਰ-ਪੂਰਬੀ ਸੂਬਿਆਂ ਤੇ ਓਡੀਸ਼ਾ ਦੇ ਸ਼ਹਿਰਾਂ ਨੂੰ ਕੌਮਾਂਤਰੀ ਮੰਜ਼ਿਲਾਂ ਨਾਲ ਜੋੜਨਾ ਹੈ।

ਇਸ ਸਬੰਧੀ ਸਬੰਧਿਤ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੰਤਰਾਲਾ ਹੁਣ ਟਾਟਾ ਸੰਨਜ਼ ਦੇ ਏਅਰਲਾਈਨ ਦੀ 100 ਫੀਸਦੀ ਮਾਲਕੀ ਲੈਣ ਤੇ ਨਾਲ ਹੀ ਏਅਰ ਇੰਡੀਆ ਗਰੁੱਪ ਦਾ ਹਿੱਸਾ ਬਣਨ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਬਾਅਦ ਹੀ ਇਸ ਨੂੰ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਮਨਜ਼ੂਰੀ ਮਿਲੇਗੀ।