
ਨਿਊਜ਼ ਡੈਸਕ (ਰਿੰਪੀ ਸ਼ਰਮਾ : ਨਾਭਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੇਮ ਸਬੰਧਾਂ ਦੇ ਚਲਦੇ ਇੱਕ ਪਤਨੀ ਨੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਪਤਨੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਪ੍ਰੇਮ ਸਬੰਧਾਂ 'ਚ ਰੋੜਾ ਬਣਦਾ ਦੇਖ ਪਤੀ ਨੂੰ ਮੌਤ ਦੇ ਘਰ ਉਤਾਰ ਦਿੱਤਾ ।ਨਾਭਾ ਦੇ ਪਿੰਡ ਰਣੋ ਦੇ ਰਹਿਣ ਵਾਲਾ ਜਸਵੀਰ ਸਿੰਘ ਦੁਬਈ ਵਿੱਚ ਕੰਮ ਕਰਦਾ ਸੀ ਤੇ ਭਾਰਤ ਵਾਪਸ ਆ ਗਿਆ ।ਫਿਰ ਅਚਾਨਕ ਇੱਕ ਦਿਨ ਜਸਵੀਰ ਸਿੰਘ ਗਾਇਬ ਹੋ ਗਿਆ ।ਜਸਵੀਰ ਸਿੰਘ ਦੇ ਭਰਾ ਨੇ ਪੁਲਿਸ ਥਾਣੇ 'ਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਵਲੋਂ ਜਦੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਜਸਵੀਰ ਸਿੰਘ ਦੀ ਲਾਸ਼ ਸਰਹਿੰਦ ਨਹਿਰ 'ਚੋ ਬਰਾਮਦ ਹੋਈ । ਪੁਲਿਸ ਨੇ ਮਾਮਲੇ ਦੀ ਕਾਰਵਾਈ ਕਰਦੇ ਹੋਏ ਪਤਨੀ ਨੂੰ ਪ੍ਰੇਮੀ ਤੇ 2 ਸਾਥੀਆਂ ਨਾਲ ਗ੍ਰਿਫ਼ਤਾਰ ਕਰ ਲਿਆ ।
ਹੋਰ ਖਬਰਾਂ
Rimpi Sharma
Rimpi Sharma