ਮੋਟਰਸਾਈਕਲ ਨਾ ਮਿਲਣ ‘ਤੇ ਨੌਜਵਾਨ ਨੇ ਫਾਹਾ ਲੈ ਕੀਤੀ ਜ਼ਿੰਦਗੀ ਖ਼ਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ BA ਕਰ ਰਹੇ ਵਿਦਿਆਰਥੀ ਨੇ ਕਾਲਜ ਜਾਣ ਲਈ ਪਿਤਾ ਤੋਂ ਮੋਟਰਸਾਈਕਲ ਦੀ ਮੰਗ ਕੀਤੀ ਪਰ ਗਰੀਬ ਹੋਣਾ ਪਿਤਾ ਉਸ ਨੂੰ ਬਾਈਕ ਨਹੀਂ ਲੈ ਕੇ ਦੇ ਸਕਿਆ। ਇਸ ਗੱਲ ਤੋਂ ਗੁੱਸੇ ਹੋਏ ਨੌਜਵਾਨ ਨੇ ਆਪਣੇ ਕਮਰੇ ਵਿਚ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਸੋਨੂੰ ਵਾਸੀ ਰਾਜੀਵ ਗਾਂਧੀ ਕਾਲੋਨੀ ਦੇ ਰੂਪ 'ਚ ਹੋਈ ਹੈ ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਅਧਿਕਾਰੀਆਂ ਅਨੁਸਾਰ ਸੋਨੂੰ ਸਰਕਾਰੀ ਕਾਲਜ ਵਿੱਚ BA ਦੀ ਪੜ੍ਹਾਈ ਕਰ ਰਿਹਾ ਸੀ। ਉਹ ਕਾਲਜ ਬੱਸ ਰਾਹੀਂ ਜਾਂਦਾ ਸੀ ਪਰ ਉਸ ਦੇ ਨਾਲ ਵਾਲੇ ਸਾਰੇ ਦੋਸਤ ਮੋਟਰਸਾਈਕਲ 'ਤੇ ਆਉਂਦੇ ਸਨ। ਇਸ ਲਈ ਉਸ ਨੇ ਆਪਣੇ ਪਿਤਾ ਸੁਰੇਸ਼ ਕੋਲੋਂ ਮੋਟਰਸਾਈਕਲ ਦੀ ਮੰਗ ਕੀਤੀ ਸੀ ਪਰ ਉਸ ਦੇ ਪਿਤਾ ਸਬਜ਼ੀ ਦੀ ਰੇਹੜੀ ਲਗਾਉਂਦੇ ਸੀ। ਉਨ੍ਹਾਂ ਨੇ ਬਾਈਕ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪਿਤਾ ਆਪਣੇ ਕੰਮ 'ਤੇ ਚਲੇ ਗਏ,ਜਦਕਿ ਸੋਨੂੰ ਆਪਣੇ ਕਮਰੇ 'ਚ ਚਲਾ ਗਿਆ। ਉਸ ਦੀ ਮਾਂ ਰਸੋਈ 'ਚ ਕੰਮ ਕਰ ਰਹੀ ਸੀ ,ਜਦੋ ਉਸ ਦੀ ਮਾਂ ਉਸ ਨੂੰ ਰੋਟੀ ਖਾਣ ਲਈ ਲੈਣ ਲਈ ਤਾਂ ਉਸ ਨੇ ਦੇਖਿਆ ਸੋਨੂੰ ਦੀ ਅੰਦਰ ਪੱਖੇ ਨਾਲ ਲਾਸ਼ ਲਟਕ ਰਹੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।