ਬਾਰਸ਼ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ

by mediateam

ਨੰਗਲ : ਹਿਮਾਚਲ ਪ੍ਰਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। 14 ਜੁਲਾਈ ਨੂੰ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1620.91 ਫੁੱਟ ਸੀ। ਜੋ ਕਿ ਭਾਖੜਾ ਡੈਮ ਦੀ ਭੰਡਾਰਣ ਸਮਰੱਥਾ ਤੋਂ ਕਰੀਬ 80 ਫੁੱਟ ਹੇਠਾਂ ਅਤੇ ਭਾਖੜਾ ਡੈਮ ਦੇ ਫਲੱਡ ਕੰਟਰੋਲ ਗੇਟਾਂ ਦੇ ਲੈਵਲ (1645 ਫੁੱਟ) ਤੋਂ 25 ਫੁੱਟ ਘੱਟ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ 'ਚ 1680 ਫੁੱਟ ਤਕ ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ। 

ਭਾਖੜਾ ਡੈਮ 'ਚ ਪਾਣੀ ਦਾ ਪੱਧਰ ਪਿਛਲੇ ਸਾਲ 14 ਜੁਲਾਈ 2018 ਨੂੰ 1509.98 ਫੁੱਟ ਸੀ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਛੇ ਵਜੇ ਭਾਖੜਾ ਡੈਮ 'ਚ ਪਾਣੀ ਦੀ ਆਮਦ 58555 ਕਿਊਸਿਕ ਦਰਜ ਕੀਤੀ ਗਈ, ਜਦੋਂਕਿ 26106 ਕਿਊਸਿਕ ਪਾਣੀ ਸਤਲੁਜ ਦਰਿਆ 'ਚ ਛੱਡਿਆ ਜਾ ਰਿਹਾ ਹੈ।

More News

NRI Post
..
NRI Post
..
NRI Post
..