ਜ਼ਮੀਨੀ ਵਿਵਾਦ ਦੇ ਚਲਦੇ ਚਾਚੇ ਨੇ ਭਤੀਜਾ-ਭਤੀਜੀ ਦਾ ਗਲਾ ਵੱਢਿਆ

by nripost

ਜੈਪੁਰ (ਹਰਮੀਤ)-ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੇ ਨੇ ਭਤੀਜੇ ਤੇ ਭਤੀਜੀ ਦਾ ਕਤਲ ਕਰ ਦਿੱਤਾ ਅਤੇ ਫਿਰ ਆਪ ਖੁਦਕੁਸ਼ੀ ਕਰ ਲਈ। ਜੈਪੁਰ ਦੇ ਝੋਟਵਾੜਾ ਇਲਾਕੇ ਵਿਚ ਜਾਇਦਾਦ ਦੇ ਝਗੜੇ ਨੂੰ ਲੈ ਕੇ ਦਿਓਰ ਨੇ ਭਰਜਾਈ ਅਤੇ ਉਸ ਦੇ ਦੋ ਬੱਚਿਆਂ ਉਤੇ ਹਮਲਾ ਕਰ ਦਿੱਤਾ।

ਜਿਕਰਯੋਗ ਹੈ ਕਿ ਹਮਲੇ ਵਿਚ ਜ਼ਖਮੀ ਹੋਏ ਮਾਸੂਮ ਭਤੀਜੇ ਅਤੇ ਭਤੀਜੀ ਦੀ ਮੌਤ ਹੋ ਗਈ। ਜ਼ਖਮੀ ਭਰਜਾਈ ਦਾ ਐੱਸ ਐੱਮ ਐੱਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਕਨਕਪੁਰਾ ਫਾਟਕ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਸ਼ੀ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਵੀ ਪਾਈ ਅਤੇ ਵੀਡੀਓ ‘ਚ ਕਿਹਾ ਕਿ ਅੱਜ ਆਖਰੀ ਰਾਤ ਹੈ। ਉਹ ਇੰਸਟਾਗ੍ਰਾਮ ਉਤੇ ਕਾਫੀ ਐਕਟਿਵ ਸੀ। ਮੁਲਜ਼ਮ ਚਾਚਾ ਬੱਚਿਆਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਜ਼ਖਮੀ ਬੱਚਿਆਂ ਕੋਲ ਬੈਠ ਕੇ ਰੋਂਦਾ ਰਿਹਾ। ਕੁਝ ਦੇਰ ਬਾਅਦ ਮੁਲਜ਼ਮ ਆਪਣੇ ਮੋਟਰਸਾਈਕਲ ਉਤੇ ਫਰਾਰ ਹੋ ਗਿਆ ਅਤੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਡੀਸੀਪੀ (ਪੱਛਮੀ) ਅਮਿਤ ਕੁਮਾਰ ਨੇ ਦੱਸਿਆ ਕਿ ਇਹ ਵਾਰਦਾਤ ਲਕਸ਼ਮੀ ਨਗਰ ਨਿਵਾਰੂ ਰੋਡ ‘ਤੇ ਸਥਿਤ ਨੰਦ ਪਿੰਡ ‘ਚ ਰਾਤ ਕਰੀਬ 9 ਵਜੇ ਵਾਪਰੀ। ਜਾਇਦਾਦ ਦੇ ਵਿਵਾਦ ਨੂੰ ਲੈ ਰਘੁਵੀਰ ਨੇ ਆਪਣੀ ਭਰਜਾਈ ਸ਼ਕੁੰਤਲਾ ਅਤੇ ਮਾਸੂਮ ਭਤੀਜੇ ਅਤੇ ਭਤੀਜੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਰਘੁਵੀਰ ਨੇ ਗੁੱਸੇ ‘ਚ ਭਰਜਾਈ ਸ਼ਕੁੰਤਲਾ, 12 ਸਾਲਾ ਭਤੀਜੀ ਦੇਵਯਾਂਸ਼ੀ ਅਤੇ 9 ਮਹੀਨੇ ਦੇ ਭਤੀਜੇ ਸੂਰਿਆ ਪ੍ਰਕਾਸ਼ ‘ਤੇ ਚਾਕੂ ਨਾਲ ਵਾਰ ਕਰ ਦਿੱਤਾ।

ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਜ਼ਮੀਨ ‘ਤੇ ਪਿਆ ਦੇਖ ਕੇ ਚਾਚਾ ਬਾਈਕ ਉਤੇ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਨੇ ਥਾਣਾ ਝੋਟਵਾੜਾ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ ਮਾਂ ਅਤੇ ਬੱਚਿਆਂ ਨੂੰ ਐੱਸ ਐੱਮ ਐੱਸ ਹਸਪਤਾਲ ‘ਚ ਦਾਖਲ ਕਰਵਾਇਆ। ਦੇਵਵਾਂਸ਼ੀ ਅਤੇ ਸੂਰਿਆ ਪ੍ਰਕਾਸ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀ ਮਾਂ ਸ਼ਕੁੰਤਲਾ ਦਾ ਗੰਭੀਰ ਹਾਲਤ ‘ਚ ਇਲਾਜ ਚੱਲ ਰਿਹਾ ਹੈ