ਪਤੀ ਦੇ ਪਿਆਰ ਤੋਂ ਅੱਕੀ ਵਿਆਹੁਤਾ ਦਾ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਆਹੁਤਾ ਦੇ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋ ਬਾਅਦ ਪੁਲਿਸ ਵਲੋਂ ਮਹਿਲਾ ਤੇ ਉਸ ਦੀ ਦੋਸਤ ਨੂੰ ਧਨਬਾਦ ਤੋਂ ਕਾਬੂ ਕੀਤਾ ਗਿਆ। ਵਿਆਹੁਤਾ ਨੇ ਦੱਸਿਆ ਕਿ ਹੁਣ ਉਸ ਨੂੰ ਆਪਣੇ ਪਤੀ ਨਾਲ ਨਹੀਂ ਰਹਿਣਾ ਹੈ…. ਉਹ ਹੁਣ ਸਾਰੀ ਉਮਰ ਆਪਣੀ ਸਹੇਲੀ ਨਾਲ ਰਹੇਗੀ। ਪੁਲਿਸ ਅਨੁਸਾਰ ਵਿਆਹੁਤਾ ਤੇ ਅਣਵਿਆਹੀ ਕੁੜੀ ਦੋਵੇ ਇਕੱਠੀਆਂ ਰਹਿਣਾ ਚਾਹੁੰਦੀਆਂ ਹਨ ।ਜਾਣਕਾਰੀ ਅਨੁਸਾਰ ਮੁਬਾਰਕਪੁਰ ਦੀ ਰਹਿਣ ਵਾਲੀ ਕ੍ਰਿਸ਼ਮਾ ਦਾ ਵਿਆਹ ਸੰਦੀਪ ਕੁਮਾਰ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਕ੍ਰਿਸ਼ਮਾ ਆਪਣੀ ਸਹੇਲੀ ਰਾਖੀ ਨਾਲ ਇੱਕ ਹੋਟਲ ਤੋਂ ਫਰਾਰ ਹੋ ਗਈ ਸੀ। ਜਿਸ ਤੋਂ ਬਾਅਦ ਕ੍ਰਿਸ਼ਮਾ ਦੇ ਪਤੀ ਨੇ ਰਾਧਾ ਖ਼ਿਲਾਫ਼ ਅਗਵਾ ਕਰਨ ਦਾ ਮਾਮਲਾ ਦਰਜ਼ ਕਰਵਾਇਆ ਸੀ , ਜਦੋ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਕ੍ਰਿਸ਼ਮਾ ਤੇ ਉਸ ਦੀ ਸਹੇਲੀ ਰਾਖੀ ਨੂੰ ਕਾਬੂ ਕਰ ਲਿਆ। ਕ੍ਰਿਸ਼ਮਾ ਦੀ ਕੰਪਿਊਟਰ ਸੈਂਟਰ ਵਿੱਚ ਪੜ੍ਹਾਈ ਦੋੜਨ ਰਾਖੀ ਨਾਲ ਦੋਸਤੀ ਹੋਈ ਸੀ । ਵਿਆਹੁਤਾ ਨੇ ਕਿਹਾ ਉਸ ਦਾ ਪਤੀ ਉਸ ਨੂੰ ਤੰਗ ਪ੍ਰਸ਼ਾਨ ਕਰਦਾ ਸੀ, ਜਿਸ ਕਾਰਨ ਉਹ ਆਪਣੀ ਸਹੇਲੀ ਰਾਖੀ ਨਾਲ ਚਲੀ ਗਈ ਸੀ। ਹੁਣ ਉਹ ਆਪਣੀ ਸਹੇਲੀ ਨਾਲ ਹੀ ਜਿੰਦਗੀ ਭਰ ਰਹਿਣਾ ਚਾਹੁੰਦੀ ਹੈ ।

More News

NRI Post
..
NRI Post
..
NRI Post
..