ਕੇਜਰੀਵਾਲ ਦੀ ਘਰਵਾਲੀ ਦੀ ਅੱਖ ਪੰਜਾਬ ਮੁੱਖ ਮੰਤਰੀ ਦੀ ਕੁਰਸੀ ‘ਤੇ : ਚੰਨੀ

by jaskamal

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਰਨਾਲਾ ਵਿਖੇ ਕਾਂਗਰਸ ਦੇ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਦੇ ਲੋਕ ਇਕ ਪਾਸੇ ਹੋ ਚੁੱਕੇ ਹਨ ਤੇ ਕਾਂਗਰਸ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਹਨ। ਬਰਨਾਲਾ ਤੋਂ ਮਨੀਸ਼ ਬਾਂਸਲ ਤੇ ਭਦੌੜ ਤੋਂ ਮੈਂ ਦੋਵੇਂ ਭਰਾ ਜਿੱਤ ਕੇ ਪੂਰੇ ਮਾਲਵੇ ਦਾ ਪਾਸਾ ਪਲਟ ਦੇਣਾ ਹੈ।

ਅਰਵਿੰਦ ਕੇਜਰੀਵਾਲ ਦੀ ਘਰਵਾਲੀ ਵੱਲੋਂ ਪੰਜਾਬ 'ਚ ਚੋਣ ਪ੍ਰਚਾਰ ਕੀਤੇ ਜਾਣ ਦੇ ਮੁੱਦੇ 'ਤੇ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਘਰਵਾਲੀ ਦੀ ਪੰਜਾਬ 'ਤੇ ਅੱਖ ਹੈ ਤੇ ਪੰਜਾਬ ਦੀ ਮੁੱਖ ਮੰਤਰੀ ਬਨਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅਨਪੜ੍ਹਤਾ ਦਾ ਸ਼ਿਕਾਰ ਹੈ। ਮੇਰੀ 1 ਕਰੋੜ 16 ਲੱਖ ਦੀ ਪ੍ਰਾਪਰਟੀ ਨੂੰ 169 ਕਰੋੜ ਆਖ ਰਿਹਾ ਹੈ ਤੇ ਝੂਠ ਬੋਲ ਰਿਹਾ ਹੈ। ਭਗਵੰਤ ਮਾਨ ਪ੍ਰਾਪਰਟੀ ਵਟਾ ਲਵੇ, ਆਪਣੀ ਪ੍ਰਾਪਰਟੀ ਮੈਨੂੰ ਦੇ ਦੇਵੇ ਤੇ ਮੇਰੀ ਪ੍ਰਾਪਰਟੀ ਆਪ ਰੱਖ ਲਵੇ।