ਕੈਨੇਡਾ ‘ਚ ਚੋਣਾਂ ਦੌਰਾਨ ਸਿੱਖਾਂ ਨੇ ਗੱਡੇ ਝੰਡੇ, ਅੰਮ੍ਰਿਤਧਾਰੀ ਸਿੱਖ ਔਰਤ ਬਣੀ ਕਾਊਂਸਲਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਸਿੱਖਾਂ ਨੇ ਫਿਰ ਝੰਡੇ ਗੱਡੇ ਹਨ, ਦੱਸ ਦਈਏ ਕਿ ਬਰੈਂਪਟਨ ਸ਼ਹਿਰ 'ਚ ਇਕ ਅੰਮ੍ਰਿਤਧਾਰੀ ਸਿੱਖ ਔਰਤ ਨਵਜੀਤ ਕੌਰ ਕਾਊਂਸਲਰ ਬਣੀ ਹੈ। ਦੱਸਿਆ ਜਾ ਰਿਹਾ ਕਿ ਨਵਜੀਤ ਕੌਰ ਸਾਹ ਰੋਗਾਂ ਦੀ ਥੈਰੇਪਿਸਟ ਹੈ । ਨਵਜੀਤ ਕੌਰ 3 ਬੱਚਿਆਂ ਦੀ ਮਾਂ ਜਿਸ ਨੇ ਬਰੈਂਪਟਨ ਵੈਸਟ ਲਈ ਸਾਬਕਾ ਕੰਜ਼ਰਵੇਟਿਵ ਐਮਪੀ ਉਮੀਦਵਾਰ ਜਰਮੇਨ ਨੂੰ ਹਰਾ ਕੇ ਕਾਊਂਸਲਰ ਦੀਆਂ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ। ਉਸ ਨੇ ਐਮਸੀ ਚੋਣਾਂ ਵਿੱਚ 28.85 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਨਵਜੀਤ ਕੌਰ ਦੀ ਜਿੱਤ ਤੋਂ ਬਾਅਦ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਮੈਨੂੰ ਨਵਜੀਤ ਕੌਰ ਤੇ ਮਾਣ ਹੈ ਉਹ ਮਹਾਂਮਾਰੀ ਦੇ ਦੌਰਾਨ ਇਕ ਨਿਰਸਵਾਰਥ ਫਰੰਟ ਲਾਈਨ ਹੈਲਥਕੇਅਰ ਵਰਕਰ ਸੀ। ਉਸ ਨੇ ਲੋਕ ਸੇਵਾ ਲਈ ਕਦਮ ਵਧਾਏ ਹਨ। ਨਵਜੀਤ ਕੌਰ ਨੇ 3 ਖੇਤਰਾਂ ਵਿੱਚ ਧਿਆਨ ਕੇਦਰਿਤ ਕੀਤਾ ਹੈ। ਜਿਸ 'ਚ ਨਵਾਂ ਬੁਨਿਆਦੀ ਢਾਂਚਾ, ਅਪਰਾਧ ਨੂੰ ਖਤਮ ਕਰਨਾ ਸੜਕ ਸੁਰੱਖਿਆ ਵਿੱਚ ਸੁਧਾਰ ਹਨ।