ਐਨਕਾਊਂਟਰ ਦੌਰਾਨ ਡੇਰਾ ਪ੍ਰੇਮੀ ਮਾਮਲੇ ‘ਚ ਇਕ ਹੋਰ ਦੋਸ਼ੀ ਗ੍ਰਿਫਤਾਰ….

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ : ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਕਤਲ ਮਾਮਲੇ 'ਚ ਪੁਲਿਸ ਨੇ ਇਕ ਹੋਰ ਦੋਸ਼ੀ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਕਿ ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਸ਼ਾਮਲ ਸ਼ੂਟਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਦੋਸ਼ੀ ਦੀ ਪਛਾਣ ਰਾਜ ਹੁੱਡਾ ਦੇ ਰੂਪ 'ਚ ਹੋਈ ਹੈ। ਗੈਂਗਸਟਰ ਵਿਰੋਧੀ ਟੀਮ ਨੇ ਇਸ ਮੁਕਾਬਲੇ ਨੂੰ ਰਾਜਸਥਾਨ ਦੇ ਜੈਪੁਰ 'ਚ ਅੰਜਾਮ ਦਿੱਤਾ । ਪੁਲਿਸ ਵਲੋਂ ਦੋਸ਼ੀ ਰਾਜ ਹੁੱਡਾ ਦਾ ਐਨਕਾਊਂਟਰ ਕੀਤਾ ਗਿਆ । ਇਸ ਐਨਕਾਊਂਟਰ ਦੌਰਾਨ ਦੋਸ਼ੀ ਰਾਜ ਗੰਭੀਰ ਜਖ਼ਮੀ ਹੋ ਗਿਆ । ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਸ਼ਾਮਲ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਗੁਆਂਢੀ ਸੂਬਿਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਦੀਨੀ ਦਿਨ ਦਿਹਾੜੇ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।