G -20 ਸੰਮੇਲਨ ਦੌਰਾਨ ਯੂਕ੍ਰੇਨ ਸਮੇਤ ਕਈ ਮੁੱਦਿਆਂ ‘ਤੇ ਬੋਲੇ PM ਮੋਦੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ G -20 ਸੰਮੇਲਨ ਦੌਰਾਨ ਯੂਕ੍ਰੇਨ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਨ੍ਹਾਂ ਨੇ ਯੂਕ੍ਰੇਨ ਤੇ ਰੂਸ ਦੀ ਜੰਗ ਨੂੰ ਲੈ ਕੇ ਵੱਡੀ ਚਿਤਾਵਨੀ ਦਿੱਤੀ। PM ਮੋਦੀ ਨੇ ਕਿਹਾ ਯੂਕ੍ਰੇਨ ਤੇ ਰੂਸ ਦੀ ਜੰਗ 'ਚ ਮੈ ਵਾਰ -ਵਾਰ ਕਹਿ ਰਿਹਾ ਹਾਂ ਕਿ ਸਾਨੂੰ ਜੰਗਬੰਦੀ ਦੇ ਰਸਤੇ 'ਤੇ ਵਾਪਸ ਜਾਣ ਦਾ ਰਸਤਾ ਲੱਭਣਾ ਹੋਵੇਗਾ । ਉਨ੍ਹਾਂ ਨੇ ਕਿਹਾ ਇਸ ਜੰਗ ਕਾਰਨ ਊਰਜਾ ਖਾਦ ਤੇ ਅਨਾਜ ਦਾ ਸੰਕਟ ਵੱਧ ਰਿਹਾ ਹੈ। ਪਿਛਲੀ ਸਦੀ ਵਿੱਚ ਦੂਜੇ ਵਿਸ਼ਵ ਯੁੱਧ ਨੇ ਦੁਨੀਆਂ 'ਚ ਤਬਾਹੀ ਮਚਾਈ ਸੀ। ਇਸ ਤੋਂ ਬਾਅਦ ਉਸ ਸਮੇ ਦੇ ਆਗੂਆਂ ਨੇ ਸ਼ਾਤੀ ਦੇ ਰਾਹ 'ਤੇ ਅਗੇ ਵਧਣ ਦਾ ਗੰਭੀਰ ਯਤਨ ਕੀਤਾ ਹੁਣ ਸਾਡੀ ਵਾਰੀ ਹੈ ।ਭਾਰਤੀ ਪ੍ਰਧਾਨ ਮੰਤਰੀ ਨੇ ਦੁਨੀਆਂ ਨੂੰ ਚਿਤਾਵਨੀ ਦਿੱਤੀ ਕਿ ਅੱਜ ਦੀ ਖਾਦ ਦੀ ਸਮੱਸਿਆ ਕੱਲ ਦਾ ਭੋਜਨ ਸੰਕਟ ਹੈ। ਉਨ੍ਹਾਂ ਨੇ ਕਿਹਾ ਸਾਨੂੰ ਆਪਸੀ ਸਮਝੌਤਾ ਕਰਨਾ ਹੋਵੇਗਾ ਤਾਂ ਜੋ ਅਨਾਜ ਦੀ ਸਪਲਾਈ ਯਕੀਨੀ ਢੰਗ ਨਾਲ ਜਾਰੀ ਰਹੇ।