ਕਿਸਾਨ ਮੋਰਚੇ ਦੌਰਾਨ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਕੀਤੇ ਸਰਧਾ ਦੇ ਫੁੱਲ ਭੇਟ

by vikramsehajpal

ਬੁਢਲਾਡਾ (ਕਰਨ) - 14 ਅਪਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਥਾਨਕ ਰਿਲਾਇੰਸ ਪੈਟਰੋਲ ਪੰਪ ਵਿਖੇ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਸਰਧਾ ਦੇ ਫੁੱਲ ਭੇਟ ਕੀਤੇ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੁਆਰਾ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਕਦਮ ਚੁੱਕਣ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।

ਅੱਜ ਲੜੀਵਾਰ ਧਰਨੇ ਦੇ 95 ਵੇਂ ਦਿਨ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ ) ਦੇ ਆਗੂ ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ, ਡੀ ਟੀ ਐਫ ਦੇ ਆਗੂ ਮਾ.ਗੁਰਦਾਸ ਸਿੰਘ ਗੁਰਨੇ ਖੁਰਦ , ਕਾਮਰੇਡ ਜਸਵੰਤ ਸਿੰਘ ਬੀਰੋਕੇ ਅਤੇ ਹਰਿੰਦਰ ਸਿੰਘ ਸੋਢੀ ਤੋਂ ਇਲਾਵਾ ਸੁਖਦੇਵ ਸਿੰਘ ਗੁਰਨੇ ਖੁਰਦ , ਭੂਰਾ ਸਿੰਘ ਅਹਿਮਦਪੁਰ , ਰਘਬੀਰ ਸਿੰਘ ਫਫੜੇ ਭਾਈਕੇ , ਅੰਗਰੇਜ਼ ਸਿੰਘ ਔਲਖ , ਨੰਬਰਦਾਰ ਜੀਤ ਸਿੰਘ ਗੁਰਨੇ ਕਲਾਂ , ਗੁਰਦੇਵ ਦਾਸ ਬੋੜਾਵਾਲ , ਰੁਮਾਲਾ ਸਿੰਘ ਬੀਰੋਕੇ ਖੁਰਦ ਸ਼ਾਮਲ ਸਨ।

More News

NRI Post
..
NRI Post
..
NRI Post
..