ਰਾਹੁਲ ਗਾਂਧੀ ਨੇ ਰੈਲੀ ਦੌਰਾਨ ਆਪ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਉਤੇ ਖੁੱਲ ਕੇ ਕੀਤੇ ਸ਼ਬਦੀ ਵਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਟਿਆਲਾ 'ਚ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਆਪ, ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਉਤੇ ਖੁੱਲ ਕੇ ਸ਼ਬਦੀ ਵਾਰ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ 'ਮੈਂ ਝੂਠੇ ਵਾਅਦੇ ਨਹੀਂ ਕਰਾਂਗਾ, ਜੇਕਰ ਤੁਸੀਂ ਲੋਕ ਝੂਠੇ ਵਾਅਦੇ ਸੁਣਨਾ ਚਾਹੁੰਦੇ ਹੋ ਤਾਂ ਮੋਦੀ , ਬਾਦਲ ਅਤੇ ਕੇਜਰੀਵਾਲ ਨੂੰ ਸੁਣੋ। ਮੈਨੂੰ ਸੱਚ ਬੋਲਣਾ ਸਿਖਾਇਆ ਗਿਆ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲਦੀ ਹੈ। ਉਹ ਕਹਿੰਦੀ ਹੈ ਕਿ ਅਸੀਂ ਮੁਹੱਲਾ ਕਲੀਨਿਕ ਖੋਲ੍ਹਿਆ ਹੈ। ਦਿੱਲੀ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਕੰਮ ਸ਼ੀਲਾ ਦੀਕਸ਼ਿਤ ਨੇ ਕੀਤਾ ਸੀ। ਜਦੋਂ ਕਰੋਨਾ ਆਇਆ, ਆਕਸੀਜਨ ਦੀ ਕਮੀ ਹੋ ਗਈ ਤਾਂ ਇਹ ਮੁਹੱਲਾ ਕਲੀਨਿਕ ਗਾਇਬ ਹੋ ਗਏ ਸਨ। ਦੱਸ ਦਈਏ ਪ੍ਰਿਅੰਕਾ ਗਾਂਧੀ ਵੀ ਪੰਜਾਬ ਵਿੱਚ ਹੈ ਅਤੇ ਉਹ ਅੰਮ੍ਰਿਤਸਰ ਪੂਰਬੀ ਵਿੱਚ ਨਵਜੋਤ ਸਿੱਧੂ ਲਈ ਵੋਟਾਂ ਮੰਗੇਗੀ।