ਭਾਰਤੀਆਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਯੋਗਦਾਨ ‘ਤੇ ਗਰਵ – ਨੀਦਰਲੈਂਡ ਦੇ PM

by vikramsehajpal

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਭਾਰਤੀਆਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਉੱਤੇ ਗਰਵ ਹੈ ਇਹ ਕਹਿਣਾ ਹੈ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਦਾ, ਓਹਨਾ ਕਿਹਾ ਕਿ ਉਨ੍ਹਾਂ ਦਾ ਦੇਸ਼ ਯੂਰਪ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਸਭ ਤੋਂ ਵੱਧ ਭਾਰਤੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਭਾਰਤੀਆਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਉੱਤੇ ਗਰਵ ਹੈ।

ਇਸ ਮਹੀਨੇ ਨੀਦਰਲੈਂਡ ਵਿੱਚ ਆਪਣਾ ਕਾਰਜਕਾਲ ਪੂਰਾ ਕਰਨ ਜਾ ਰਹੇ ਭਾਰਤ ਦੇ ਰਾਜਦੂਤ ਵੇਣੁ ਰਾਜਮਨੀ ਨੂੰ ਲਿਖੇ ਪੱਤਰ ਵਿੱਚ ਡੱਚ ਦੇ ਪ੍ਰਧਾਨਮੰਤਰੀ ਨੇ ਸਤ ਦਸ਼ਕ ਲੰਬੇ ਭਾਰਤ-ਨੀਦਰਲੈਂਡ ਦੁਵੱਲੇ ਸੰਬੰਧਾਂ ਦੇ ਜ਼ਿਕਰ ਕੀਤਾ ਅਤੇ ਕਿਹਾ ਕਿ ਦੋਨੋਂ ਦੇ ਖੇਤੀ ਅਤੇ ਨਵਿਆਉਣਯੋਗ ਉਰਜਾ ਸਮੇਤ ਵੱਖ-ਵੱਖ ਖੇਤਰ ਵਿੱਚ ਮਿਲ ਕੇ ਕੰਮ ਕਰ ਰਹੇ ਹਨ।

ਰੂਟ ਨੇ 20 ਨਵੰਬਰ ਨੂੰ ਲਿਖੇ ਪੱਤਰ ਵਿੱਚ ਕਿਹਾ, ਨੀਦਰਲੈਂਡ ਅਤੇ ਭਾਰਤ ਵਿਚਕਾਰ 70 ਸਾਲ ਤੋਂ ਦੁਵੱਲੇ ਸਬੰਧ ਹੈ ਅਤੇ ਨੀਦਰਲੈਂਡ ਯੂਰਪ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿਥੇ ਸਭ ਤੋਂ ਵੱਧ ਭਾਰਤੀ ਰਹਿੰਦੇ ਹਨ। ਸਾਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਾਡੇ ਸਮਾਜ ਦੇ ਲਈ ਦਿੱਤੇ ਯੋਗਦਾਨ ਉੱਤੇ ਗਰਵ ਹੈ।