ਕਾਂਠਮਾਂਡੂ (ਵਿਕਰਮ ਸਹਿਜਪਾਲ) : ਨੇਪਾਲ ਸਮੇਤ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਉੱਤੇ 5.2 ਮਾਪੀ ਗਈ। ਇਸਦਾ ਕੇਂਦਰ ਨੇਪਾਲ ਦੇ ਧਾਦਿੰਗ ਜ਼ਿਲ੍ਹੇ ਦਾ ਨੌਬਤ ਸੀ। ਹਾਲਾਂਕਿ, ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਖ਼ਬਰਾਂ ਮੁਤਾਬਕ, ਬੁੱਧਵਾਰ ਸਵੇਰੇ 6 ਵਜਕੇ 29 ਮਿੰਟ 'ਤੇ ਨੇਪਾਲ ਅਤੇ ਉਸਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਸਦੀ ਤੀਬਰਤਾ 5.2 ਮਾਪੀ ਗਈ। ਇਸ ਤੋਂ ਬਾਅਦ 6 ਵਜਕੇ 40 ਮਿੰਟ ਤੇ ਦੂਸਰਾ ਝਟਕਾ ਮਹਿਸੂਸ ਕੀਤਾ ਗਿਆ ਤੇ ਇਸਦੀ ਤੀਬਰਤਾ 4.8 ਮਾਪੀ ਗਈ।ਇਸ ਤੋਂ ਪਹਿਲਾਂ 1 ਵਜਕੇ 45 ਮਿੰਟ ਤੇ ਅਰੁਣਾਚਲ ਪ੍ਰਦੇਸ਼ ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸਦੀ ਤੀਬਰਤਾ 5.8 ਮਾਪੀ ਗਈ ਸੀ। ਭੂਚਾਲ ਦਾ ਕੇਂਦਰ ਅਰੁਣਾਚਲ ਦਾ ਪੱਛਮੀ ਸਿਆਂਗ ਸੀ। ਇੱਥੋਂ ਵੀ ਜਾਨਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।



