ਅਸਾਮ, ਮਣੀਪੁਰ ਤੇ ਮੇਘਾਲਿਆ ‘ਚ ਭੂਚਾਲ ਦੇ ਝਟਕੇ

by vikramsehajpal

ਅਸਾਮ (ਦੇਵ ਇੰਦਰਜੀਤ) : ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਮੁਤਾਬਕ, ਪੱਛਮੀ ਖਾਸੀ ਹਿੱਲਸ (ਮੇਘਾਲਿਆ) ’ਚ ਭੂਚਾਲ ਦੇ ਝਟਕੇ ਸੇਵੇਰੇ 4.20 ’ਤੇ ਮਹਿਸੂਸ ਕੀਤੇ ਗਏ, ਇਥੇ ਇਸ ਦੀ ਤੀਵਰਤਾ ਸਭ ਤੋਂ ਘੱਟ 2.6 ਮਾਪੀ ਗਈ। ਉਥੇ ਹੀ ਚੰਦੇਲ (ਮਣੀਪੁਰ) ’ਚ ਦੇਰ ਰਾਤ 1.06 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਥੇ ਤੀਵਰਤਾ 3.0 ਮਾਪੀ ਗਈ ਹੈ। ਭੂਚਾਲ ਨਾਲ ਅਜੇ ਤਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਉੱਤਰ-ਪੂਰਬ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਸ਼ੁੱਕਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨਾਂ ਸੂਬਿਆਂ ’ਚ ਵੱਖ-ਵੱਖ ਸਮੇਂ ’ਤੇ ਭੂਚਾਲ ਆਇਆ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਵਰਤਾ 4.1, 3.0 ਅਤੇ 2.6 ਮਾਪੀ ਗਈ ਹੈ। ਇਹ ਭੂਚਾਲ ਸੋਨੀਤਪੁਰ (ਅਸਾਮ), ਚੰਦੇਲ (ਮਣੀਪੁਰ), ਪੱਛਮੀ ਖਾਸੀ ਹਿੱਲਸ (ਮੇਗਾਲਿਆ) ’ਚ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

More News

NRI Post
..
NRI Post
..
NRI Post
..