ਗੋਆ ਨਾਈਟ ਕਲੱਬ ਅੱਗ ਕਾਂਡ ‘ਚ ਲੂਥਰਾ ਬ੍ਰਦਰਜ਼ ਦੇ 8 ਟਿਕਾਣਿਆਂ ‘ਤੇ ED ਨੇ ਕੀਤੀ ਛਾਪੇਮਾਰੀ

by nripost

ਨਵੀਂ ਦਿੱਲੀ (ਨੇਹਾ): ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਗੋਆ ਨਾਈਟ ਕਲੱਬ ਦੇ ਪ੍ਰਮੋਟਰਾਂ ਖਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਮਗਰੋਂ ਸ਼ੁੱਕਰਵਾਰ ਨੂੰ ਗੋਆ ਤੇ ਦਿੱਲੀ ਵਿੱਚ ਛਾਪੇ ਮਾਰੇੇ। ਇਸ ਕਲੱਬ ਵਿਚ ਪਿਛਲੇ ਸਾਲ ਦਸੰਬਰ ’ਚ ਭਿਆਨਕ ਅੱਗ ਲੱਗਣ ਕਾਰਨ 25 ਲੋਕ ਮਾਰੇ ਗਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਕਲੱਬ ਦੇ ਮਾਲਕ ਲੂਥਰਾ ਭਰਾਵਾਂ (ਸੌਰਭ ਤੇ ਗੌਰਵ ਲੂਥਰਾ) ਦੇ ਦਫਤਰਾਂ ਅਤੇ ਰਿਹਾਇਸ਼ੀ ਟਿਕਾਣਿਆਂ ਸਮੇਤ ਕਰੀਬ ਅੱਠ ਅਹਾਤਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਹੋਰਨਾਂ ਲੋਕਾਂ ਦੇ ਟਿਕਾਣਿਆਂ ’ਤੇ ਵੀ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੀਆਂ ਧਾਰਾਵਾਂ ਤਹਿਤ ਦਸਤਕ ਦਿੱਤੀ ਗਈ ਹੈ।

ਗੋਆ ਦੇ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਵਿਚ ਪਿਛਲੇ ਸਾਲ 6 ਦਸੰਬਰ ਨੂੰ ਅੱਗ ਲੱਗ ਗਈ ਸੀ, ਜਿਸ ਵਿਚ 25 ਲੋਕਾਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ 50 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।

ਦੋਵੇਂ ਭਰਾ ਅੱਗ ਲੱਗਣ ਦੀ ਘਟਨਾ ਤੋਂ ਕੁਝ ਘੰਟਿਆਂ ਅੰਦਰ ਦੇਸ਼ ਛੱਡ ਕੇ ਥਾਈਲੈਂਡ ਚਲੇ ਗਏ। ਬਾਅਦ ਵਿੱਚ ਉਨ੍ਹਾਂ ਨੂੰ ਪਿਛਲੇ ਸਾਲ 17 ਦਸੰਬਰ ਨੂੰ ਭਾਰਤ ਭੇਜ ਦਿੱਤਾ ਗਿਆ ਅਤੇ ਇਸ ਵੇਲੇ ਦੋਵੇਂ ਗੋਆ ਪੁਲੀਸ ਦੀ ਹਿਰਾਸਤ ਵਿੱਚ ਹਨ।

More News

NRI Post
..
NRI Post
..
NRI Post
..